ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ’ਚ ਪੁਲੀਸ ਵਾਹਨ ਦੀ ਟਰੱਕ ਨਾਲ ਟੱਕਰ: ਚਾਰ ਕਾਂਸਟੇਬਲ ਸ਼ਹੀਦ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਾਹਨ ਦੀ ਇੱਕ ਕੰਟੇਨਰ ਟਰੱਕ ਨਾਲ ਟੱਕਰ ਹੋ ਗਈ , ਜਿਸ ਵਿੱਚ ਮੂਰੈਨਾ ਬੰਬ ਦਸਤੇ ਦੇ ਚਾਰ ਕਾਂਸਟੇਬਲ ਸ਼ਹੀਦ ਹੋ ਗਏ ਅਤੇ ਇੱਕ ਹੋਰ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ...
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਾਹਨ ਦੀ ਇੱਕ ਕੰਟੇਨਰ ਟਰੱਕ ਨਾਲ ਟੱਕਰ ਹੋ ਗਈ , ਜਿਸ ਵਿੱਚ ਮੂਰੈਨਾ ਬੰਬ ਦਸਤੇ ਦੇ ਚਾਰ ਕਾਂਸਟੇਬਲ ਸ਼ਹੀਦ ਹੋ ਗਏ ਅਤੇ ਇੱਕ ਹੋਰ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਾਗਰ ਜ਼ਿਲ੍ਹੇ ਵਿੱਚ ਬੰਦਰੀ ਅਤੇ ਮਾਲਥੋਨ ਵਿਚਕਾਰ ਨੈਸ਼ਨਲ ਹਾਈਵੇਅ 44 ’ਤੇ ਤੜਕੇ 4 ਵਜੇ ਦੇ ਕਰੀਬ ਹੋਇਆ।
ਬੰਦਰੀ ਥਾਣੇ ਦੇ ਇੰਚਾਰਜ ਸੁਮੇਰ ਜਗਤ ਨੇ ਦੱਸਿਆ ਕਿ ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਹਾਈਵੇਅ ਦੇ ਗਲਤ ਪਾਸੇ ਖੜ੍ਹੇ ਇੱਕ ਕੰਟੇਨਰ ਟਰੱਕ ਨਾਲ ਸਿੱਧਾ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲੀਸ ਦਾ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚਾਰ ਕਰਮਚਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਸ਼ਹੀਦ ਹੋਣ ਵਾਲੇ ਕਰਮਚਾਰੀਆਂ ਦੀ ਪਛਾਣ ਕਾਂਸਟੇਬਲ ਪ੍ਰਦੂਮਣ ਦੀਕਸ਼ਿਤ, ਕਾਂਸਟੇਬਲ ਅਮਨ ਕੌਰਵ, ਡਰਾਈਵਰ ਪਰਮਲਾਲ ਤੋਮਰ (ਤਿੰਨੋਂ ਮੁਰੈਨਾ ਦੇ ਰਹਿਣ ਵਾਲੇ), ਅਤੇ ਡੌਗ ਮਾਸਟਰ ਵਿਨੋਦ ਸ਼ਰਮਾ (ਭਿੰਡ ਦੇ ਰਹਿਣ ਵਾਲੇ) ਵਜੋਂ ਹੋਈ ਹੈ।
ਇੱਕ ਹੋਰ ਕਾਂਸਟੇਬਲ, ਰਾਜੀਵ ਚੌਹਾਨ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਭੋਪਾਲ ਦੇ ਬਾਂਸਲ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਕੁਐਡ ਦਾ ਹਿੱਸਾ ਰਿਹਾ ਇੱਕ ਕੁੱਤਾ ਸੁਰੱਖਿਅਤ ਹੈ।
ਸੂਚਨਾ ਮਿਲਣ ’ਤੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਪੁਲੀਸ ਵਾਹਨ ਦੇ ਡਰਾਈਵਰ ਦਾ ਸਟੀਅਰਿੰਗ ਤੋਂ ਕੰਟਰੋਲ ਖ਼ਤਮ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਹੋਇਆ।
ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ। ਪੁਲੀਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

