DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀਪੁਰ ’ਚ ਪਹਾੜੀਆਂ ਤੇ ਘਾਟੀ ਦੇ ਲੋਕਾਂ ਵਿਚਾਲੇ ‘ਭਰੋਸੇ’ ਦਾ ਮਜ਼ਬੂਤ ਪੁਲ ਬਣਾਉਣ ਦੀ ਲੋੜ: ਮੋਦੀ

PM unveils projects worth Rs 8,500 crore in Manipur; ਪ੍ਰਧਾਨ ਮੰਤਰੀ ਨੇ ਮਨੀਪੁਰ ਵਿੱਚ ਹਿੰਸਾ ਨੂੰ ਮੰਦਭਾਗਾ ਦੱਸਿਆ; ਸੂਬੇ ਵਿੱਚ 8,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ

  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮਨੀਪੁਰ ਦੀਆਂ ਪਹਾੜੀਆਂ ਤੇ ਘਾਟੀ ਵਿੱਚ ਵੱਸੇ ਲੋਕਾਂ ਵਿਚਕਾਰ ‘ਭਰੋਸੇ’ ਦਾ ਮਜ਼ਬੂਤ ਪੁਲ ਬਣਾਉਣ ਦੀ ਲੋੜ ਹੈ ਤਾਂ ਕਿ ਵਿਕਾਸ ਦੌਰ ’ਤੇ ਕੋਈ ਵੀ ਪਰਿਵਾਰ ਪਿੱਛੇ ਨਾ ਰਹੇ।

ਪ੍ਰਧਾਨ ਮੰਤਰੀ ਮੋਦੀ ਨੇ ਮਈ 2023 ਵਿੱਚ ਕੁਕੀ ਅਤੇ ਮੈਤੇਈ ਵਿਚਕਾਰ ਨਸਲੀ ਹਿੰਸਾ ਭੜਕਣ ਤੋਂ ਬਾਅਦ ਅੱਜ ਪਹਿਲੀ ਵਾਰ ਸੁੂਬੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀੱ ਰੱਖੇ।

Advertisement

ਸੂਬੇ ਵਿੱਚ ਜਾਤੀਗਤ ਹਿੰਸਾ ਭੜਕਣ ਤੋਂ ਦੋ ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਨੂੰ ਇੰਫਾਲ ਪਹੁੰਚੇ ਅਤੇ ਫਿਰ ਭਾਰੀ ਮੀਂਹ ਦੋਰਾਨ ਦੇ ਸੜਕ ਰਾਹੀਂ ਸਿੱਧੇ ਕੁਕੀ-ਪ੍ਰਭਾਵਸ਼ਾਲੀ ਖੇਤਰ ਚੁਰਾਚਾਂਦਪੁਰ ਪੁੱਜੇ ਸਨ।

Advertisement

ਇੰਫਾਲ ਦੇ ਕਾਂਗਲਾ ਕਿਲ੍ਹੇ ਵਿੱਚ ਕਾਂਗਲਾ ਕਿਲ੍ਹੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਜ਼ਖ਼ਮਾਂ ਨੂੰ ਭਰਨ, ਵਿਸ਼ਵਾਸ ਬਹਾਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ,“ ਮਨੀਪੁਰ ‘ਭਾਰਤ ਮਾਤਾ’ ਦੇ ਤਾਜ ’ਤੇ ਸ਼ਿੰਗਾਰਿਆ ‘ਰਤਨ’ ਹੈ। ਇੱਥੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਿੰਦਣਯੋਗ ਹੈ। ਇਹ ਨਾ ਸਿਰਫ਼ ਮੰਦਭਾਗਾ ਹੈ ਬਲਕਿ ਸਾਡੇ ਪੁਰਖਿਆਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਇੱਕ ਘੋਰ ਬੇਇਨਸਾਫ਼ੀ ਵੀ ਹੈ। ਇਕੱਠੇ ਮਿਲ ਕੇ ਸਾਨੂੰ ਮਨੀਪੁਰ ਨੂੰ ਸ਼ਾਂਤੀ ਅਤੇ ਵਿਕਾਸ ਦੇ ਰਾਹ ’ਤੇ ਅੱਗੇ ਵਧਾਉਣਾ ਚਾਹੀਦਾ ਹੈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਨੀਪੁਰ ਦੇ ਲੋਕਾਂ ਦੇ ਨਾਲ ਹੈ ਅਤੇ ਸੂਬੇ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਬਣਾਉਣਾ ਚਾਹੁੰਦੀ ਹੈ।

ਉਨ੍ਹਾਂ ਇੱਥੇ ਹੋਈ ਹਿੰਸਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ,“ਇਹ ਮੰਦਭਾਗਾ ਹੈ ਕਿ ਇੱਥੇ ਹਿੰਸਾ ਹੋਈ। ਅੱਜ, ਮੈਂ ਤੁਹਾਨੂੰ ਵਾਅਦਾ ਕਰਨਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਤੁਹਾਡੇ ਨਾਲ ਹੈ ਅਤੇ ਮੈਂ ਤੁਹਾਡੇ ਨਾਲ ਹਾਂ।”

ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਸਮੂਹਾਂ ਨੂੰ ਅਪੀਲ ਕਰਦੇ ਹਨ ਕਿ ਸੂਬੇ ਵਿੱਚ ਸ਼ਾਂਤੀ ਕਾਇਮ ਰੱਖੀ ਜਾਵੇ। ਵਿਕਾਸ ਲਈ ਸ਼ਾਂਤੀ ਸਭ ਤੋਂ ਮਹੱਤਵਪੂਰਨ ਹੈ ਅਤੇ ਕੇਂਦਰ ਇਸਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ।

ਇਸ ਤੋਂ ਪਹਿਲਾਂ ਸ੍ਰੀ ਮੋਦੀ ਦਾ ਇੰਫਾਲ ਹਵਾਈ ਅੱਡੇ 'ਤੇ ਰਾਜਪਾਲ ਅਜੈ ਕੁਮਾਰ ਭੱਲਾ ਅਤੇ ਮੁੱਖ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਸਵਾਗਤ ਕੀਤਾ। ਮੋਦੀ ਦੇ ਦੌਰੇ ਦੇ ਮੱਦੇਨਜ਼ਰ ਰਾਜ ਦੀ ਰਾਜਧਾਨੀ ਇੰਫਾਲ ਅਤੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਵਧਾਈ ਗਈ ਹੈ। ਰਾਜ ਅਤੇ ਕੇਂਦਰੀ ਬਲਾਂ ਦੇ ਕਰਮਚਾਰੀਆਂ ਨੂੰ ਇੰਫਾਲ ਵਿੱਚ ਲਗਭਗ 237 ਏਕੜ ਵਿੱਚ ਫੈਲੇ ਕਾਂਗਲਾ ਕਿਲ੍ਹੇ ਅਤੇ ਚੂਰਾਚੰਦਪੁਰ ਵਿੱਚ ਪੀਸ ਗਰਾਊਂਡ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਵਿੱਚ 8,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਕੁਕੀ ਭਾਈਚਾਰੇ ਦੇ ਗੜ੍ਹ ਚੁਰਾਚਾਂਦਪੁਰ ਤੋਂ ਮੋਦੀ ਨੇ 7,300 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਵਿੱਚ 3,647 ਕਰੋੜ ਰੁਪਏ ਦੀ ਮਨੀਪੁਰ ਸ਼ਹਿਰੀ ਸੜਕਾਂ, ਡਰੇਨੇਜ ਅਤੇ ਸੰਪਤੀ ਪ੍ਰਬੰਧਨ ਸੁਧਾਰ ਪਹਿਲਕਦਮੀ, ਅਤੇ 550 ਕਰੋੜ ਰੁਪਏ ਦੀ ਮਨੀਪੁਰ ਇਨਫੋਟੈਕ ਵਿਕਾਸ (MIND) ਪ੍ਰਾਜੈਕਟ ਸ਼ਾਮਲ ਸਨ।

ਉਨ੍ਹਾਂ ਨੇ 142 ਕਰੋੜ ਰੁਪਏ ਦੀ ਲਾਗਤ ਵਾਲੇ ਨੌਂ ਵਰਕਿੰਗ ਵੂਮੈਨ ਹੋਸਟਲਾਂ ਅਤੇ 105 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀਆਂ ਜਾਣ ਵਾਲੀਆਂ ਸੁਪਰ-ਸਪੈਸ਼ਲਿਟੀ ਅਤੇ ਸਿਹਤ ਸੰਭਾਲ ਸਹੂਲਤਾਂ, 30 ਕਰੋੜ ਰੁਪਏ ਦੀ ਲਾਗਤ ਨਾਲ ਪੋਲੋ ਗਰਾਊਂਡ ਅਤੇ ਆਲੇ-ਦੁਆਲੇ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ 134 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ 16 ਜ਼ਿਲ੍ਹਿਆਂ ਵਿੱਚ 120 ਸਕੂਲਾਂ ਦੇ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਵੀ ਰੱਖੇ।

ਮੈਤੇਈ ਪ੍ਰਭਾਵ ਵਾਲੇ ਇੰਫਾਲ ਤੋਂ ਪ੍ਰਧਾਨ ਮੰਤਰੀ ਨੇ ਲਗਪਗ 1,200 ਕਰੋੜ ਦੇ ਲਾਗਤ ਵਾਲੇ 17 ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਿਆ। ਮੋਦੀ ਨਾਲ ਆਖਿਆ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਮਨੀਪੁਰ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਆਵੇਗਾ।

ਪ੍ਰਧਾਨ ਮੰਤਰੀ ਦਾ ਇਹ ਦੌਰਾ ਕੁਕੀ ਅਤੇ ਮੇਈਤੇਈ ਭਾਈਚਾਰਿਆਂ ਵਿਚਕਾਰ ਨਸਲੀ ਸੰਘਰਸ਼ ਤੋਂ ਬਾਅਦ ਮਨੀਪੁਰ ਦਾ ਦੌਰਾ ਨਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਵਾਰ-ਵਾਰ ਆਲੋਚਨਾ ਦੇ ਵਿਚਕਾਰ ਹੋਇਆ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਜ਼ੋਰਮ ਦੀ ਪਹਿਲੀ ਰੇਲਵੇ ਲਾਈਨ ਦਾ ਉਦਘਾਟਨ ਕੀਤਾ ਅਤੇ ਰਾਜ ਦੀ ਪਹਿਲੀ ਰਾਜਧਾਨੀ ਐਕਸਪ੍ਰੈਸ ਨੂੰ ਹਰੀ ਝੰਡੀ ਦਿੱਤੀ। ਇਹ ਰੇਲਵੇ ਲਾਈਨ ਆਈਜ਼ੌਲ ਨੂੰ ਦਿੱਲੀ ਨਾਲ ਜੋੜੇਗੀ।

8,070 ਕਰੋੜ ਰੁਪਏ ਦੀ ਬੈਰਾਬੀ–ਸਾਈਰੰਗ ਰੇਲਵੇ ਲਾਈਨ, ਜਿਸ ਨੂੰ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਸਭ ਤੋਂ ਚੁਣੌਤੀਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਨੂੰ 2008-09 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸਦਾ ਨਿਰਮਾਣ 2015 ਵਿੱਚ ਸ਼ੁਰੂ ਹੋਇਆ ਸੀ। ਇਸ ਲਾਈਨ ਵਿੱਚ 45 ਸੁਰੰਗਾਂ, 55 ਵੱਡੇ ਪੁਲ ਅਤੇ 87 ਛੋਟੇ ਪੁਲ ਸ਼ਾਮਲ ਹਨ।

ਉੱਤਰ ਪੂਰਬੀ ਫਰੰਟੀਅਰ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਈਰੰਗ ਨੇੜੇ ਬਣਿਆ ਪੁਲ ਨੰਬਰ 144, 114 ਮੀਟਰ ਦੀ ਉਚਾਈ ਨਾਲ ਕੁਤੁਬ ਮੀਨਾਰ ਨਾਲੋਂ ਵੀ ਉੱਚਾ ਹੈ। ਇਹ ਦੇਸ਼ ਦਾ ਸਭ ਤੋਂ ਉੱਚਾ ਪੀਅਰ ਰੇਲਵੇ ਪੁਲ ਹੈ। ਇਸ ਰੂਟ ਵਿੱਚ ਪੰਜ ਰੋਡ ਓਵਰਬ੍ਰਿਜ ਅਤੇ ਛੇ ਅੰਡਰਪਾਸ ਵੀ ਹਨ, ਜੋ ਬੈਰਾਬੀ ਤੋਂ ਇਲਾਵਾ ਚਾਰ ਮੁੱਖ ਸਟੇਸ਼ਨਾਂ - ਹੌਰਟੋਕੀ, ਕਾਵਨਪੁਈ, ਮੁਆਲਖੰਗ ਅਤੇ ਸਾਈਰੰਗ - ਨੂੰ ਕਵਰ ਕਰਦੇ ਹਨ।

ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਭੋਜਨ, ਖਾਦਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਮੇਂ ਸਿਰ ਅਤੇ ਭਰੋਸੇਯੋਗ ਸਪਲਾਈ ਯਕੀਨੀ ਹੋਵੇਗੀ, ਜਿਸ ਨਾਲ ਸਮੁੱਚੀ ਲੌਜਿਸਟਿਕ ਕੁਸ਼ਲਤਾ ਅਤੇ ਖੇਤਰੀ ਪਹੁੰਚ ਵਿੱਚ ਵਾਧਾ ਹੋਵੇਗਾ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਤਿੰਨ ਨਵੀਆਂ ਐਕਸਪ੍ਰੈਸ ਰੇਲ ਗੱਡੀਆਂ - ਸਾਈਰੰਗ (ਆਈਜ਼ੌਲ)-ਦਿੱਲੀ (ਆਨੰਦ ਵਿਹਾਰ ਟਰਮੀਨਲ) ਰਾਜਧਾਨੀ ਐਕਸਪ੍ਰੈਸ, ਸਾਈਰੰਗ-ਗੁਹਾਟੀ ਐਕਸਪ੍ਰੈਸ ਅਤੇ ਸਾਈਰੰਗ-ਕੋਲਕਾਤਾ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿੱਤੀ। ਉਨ੍ਹਾਂ ਨੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜੋ ਰੇਲਵੇ, ਸੜਕਾਂ, ਊਰਜਾ, ਖੇਡਾਂ, ਸਮੇਤ ਵੱਖ-ਵੱਖ ਖੇਤਰਾਂ ਨੂੰ ਪੂਰਾ ਕਰਨਗੇ।

ਪ੍ਰਧਾਨ ਮੰਤਰੀ ਨੇ ਲਾਵੰਗਤਲਾਈ ਸਿਆਹਾ ਸੜਕ ’ਤੇ ਛਿਮਤੁਈਪੁਈ ਪੁਲ, ਖੇਡਾਂ ਦੇ ਵਿਕਾਸ ਲਈ ਖੇਲੋ ਇੰਡੀਆ ਬਹੁ-ਉਦੇਸ਼ੀ ਇਨਡੋਰ ਹਾਲ ਅਤੇ ਆਈਜ਼ੌਲ ਦੇ ਮੁਆਲਖੰਗ ਵਿੱਚ ਇੱਕ ਐੱਲ.ਪੀ.ਜੀ. ਬੋਟਲਿੰਗ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ (PMJVK) ਯੋਜਨਾ ਤਹਿਤ ਕਾਵਰਥਾ ਵਿੱਚ ਇੱਕ ਰਿਹਾਇਸ਼ੀ ਸਕੂਲ ਅਤੇ ਤਲਾਂਗਨੁਆਮ ਵਿੱਚ ਇੱਕ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਦਾ ਵੀ ਉਦਘਾਟਨ ਕੀਤਾ।

Advertisement
×