ਬ੍ਰਾਜ਼ੀਲ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ 114 ਘੋੜਿਆਂ ਨਾਲ ਰਸਮੀ ਸਵਾਗਤ
Brazil's highest honour, 114-horse welcome for PM Modi
Advertisement
ਪ੍ਰਧਾਨ ਮੰਤਰੀ ਦਾ ਬ੍ਰਾਜ਼ੀਲ ਦੇ ਸਿਖਰਲੇ ਨਾਗਰਿਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨ; 57 ਸਾਲਾਂ ਵਿਚ ਬ੍ਰਾਜ਼ੀਲ ਦੇ ਦੌਰੇ ’ਤੇ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 8 ਜੁਲਾਈ
Advertisement
ਬ੍ਰਾਜ਼ੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਭ ਤੋਂ ਵੱਡਾ ਸਨਮਾਨ ‘ਗ੍ਰੈਂਡ ਕਾਲਰ ਆਫ਼ ਦ ਨੈਸ਼ਨਲ ਆਰਡਰ ਆਫ਼ ਦ ਸਾਊਦਰਨ ਕਰਾਸ’ ਪ੍ਰਦਾਨ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਦਿੱਤੇ ਗਏ ਆਲਮੀ ਪੁਰਸਕਾਰਾਂ ਦੀ ਗਿਣਤੀ 26 ਹੋ ਜਾਵੇਗੀ।
ਸ੍ਰੀ ਮੋਦੀ ਜੋ ਬ੍ਰਾਜ਼ੀਲ ਦੇ ਸਰਕਾਰੀ ਦੌਰੇ ’ਤੇ ਹਨ, ਦਾ ਰਾਜਧਾਨੀ ਬ੍ਰਾਜ਼ੀਲੀਆ ਪਹੁੰਚਣ ’ਤੇ 114 ਘੋੜਿਆਂ ਵਾਲਾ ਇੱਕ ਵਿਲੱਖਣ ਸਵਾਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਜ਼ੀਲੀਆ ਵਿੱਚ ਰਸਮੀ ਸਵਾਗਤ ਕੀਤਾ ਗਿਆ ਕਿਉਂਕਿ ਉਹ 57 ਸਾਲਾਂ ਵਿੱਚ ਬ੍ਰਾਜ਼ੀਲ ਦੀ ਸਰਕਾਰੀ ਫੇਰੀ ’ਤੇ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।
Advertisement