DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਡੀਸਾ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵੱਡੀ ਸੌਗਾਤ; 160 ਕਰੋੜ ਰੁਪਏ ਦੇ ਮੱਛੀ ਪਾਲਣ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਇਸ ਪ੍ਰੋਜੈਕਟ ਨਾਲ ਆਧੁਨਿਕ ਮੱਛੀ ਪਾਲਣ ਹੋਰ ਵਿਕਸਤ ਹੋਵੇਗਾ: ਮੁੱਖ ਮੰਤਰੀ ਮਾਝੀ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਪੂਸਾ ਕੈਂਪਸ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ। ਪੀ.ਟੀ.ਆਈ. ਫੋਟੋ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਡੀਸਾ ਵਿੱਚ 160 ਕਰੋੜ ਰੁਪਏ ਦੇ ਦੋ ਮੱਛੀ ਪਾਲਣ ਪ੍ਰੋਜੈਕਟਾਂ ਦਾ ਨੀਂਹ ਪੱਥਰ ਵਰਚੁਅਲ ਤੌਰ ’ਤੇ ਰੱਖਿਆ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ 24,000 ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਧਨ ਧਾਨਯਾ ਕਿਸਾਨ ਯੋਜਨਾ (PM-DDKY) ਅਤੇ 11,440 ਕਰੋੜ ਰੁਪਏ ਦੀ ‘ਦਾਲਾਂ ਵਿੱਚ ਆਤਮਨਿਰਭਰਤਾ ਮਿਸ਼ਨ’ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਉਨ੍ਹਾਂ ਨੇ ਮੱਛੀ ਪਾਲਣ ਨਾਲ ਸੰਬੰਧਤ ਪ੍ਰਾਜੈਕਟਾਂ ਦੀ ਨੀਂਹ ਰੱਖੀ, ਜਿਸ ਵਿੱਚ ਓਡੀਸਾ ਦੇ ਸੰਬਲਪੁਰ ਵਿੱਚ ਬਸੰਤਪੁਰ ਵਿਖੇ 100 ਕਰੋੜ ਰੁਪਏ ਦੀ ਲਾਗਤ ਵਾਲਾ ਇੱਕ ਇੰਟੇਗ੍ਰੇਟਿਡ ਐਕਵਾ ਪਾਰਕ ਅਤੇ ਭੁਵਨੇਸ਼ਵਰ ਦੇ ਪੰਡਾਰਾ ਵਿੱਚ 59.13 ਕਰੋੜ ਰੁਪਏ ਦੀ ਲਾਗਤ ਵਾਲੇ ਮੱਛੀ ਮੰਡੀ ਪ੍ਰਾਜੈਕਟ ਸ਼ਾਮਿਲ ਹਨ।

Advertisement

ਓਡੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ, ਉਨ੍ਹਾਂ ਦੇ ਡਿਪਟੀ ਕੇਵੀ ਸਿੰਘ ਦੇਵ ਤੇ ਹੋਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਵਰਚੁਅਲੀ ਸ਼ਾਮਲ ਹੋਏ।

Advertisement

ਮੁੱਖ ਮੰਤਰੀ ਨੇ ਕਿਹਾ ਕਿ ਹੀਰਾਕੁੜ ਵਿਖੇ ਏਕੀਕ੍ਰਿਤ ਐਕਵਾ ਪਾਰਕ, ​​ਜੋ ਕਿ 95.47 ਏਕੜ ਸਰਕਾਰੀ ਜ਼ਮੀਨ ’ਤੇ ਬਣਾਇਆ ਜਾਵੇਗਾ, ਆਧੁਨਿਕ ਮੱਛੀ ਪਾਲਣ ਨੂੰ ਹੋਰ ਵਿਕਸਤ ਕਰੇਗਾ।

ਮਾਝੀ ਨੇ ਕਿਹਾ, “ਇਸ ਪ੍ਰੋਜੈਕਟ ਵਿੱਚ ਕੀਤੇ ਜਾਣ ਵਾਲੇ 100 ਕਰੋੜ ਰੁਪਏ ਦੇ ਨਿਵੇਸ਼ ਵਿੱਚੋਂ, ਕੇਂਦਰ ਸਰਕਾਰ 60 ਕਰੋੜ ਰੁਪਏ ਦਾ ਯੋਗਦਾਨ ਦੇਵੇਗੀ ਜਦੋਂ ਕਿ ਬਾਕੀ 40 ਕਰੋੜ ਰੁਪਏ ਸੂਬਾ ਸਰਕਾਰ ਖਰਚ ਕਰੇਗੀ। ਇਹ ਪੂਰਬੀ ਭਾਰਤ ਵਿੱਚ ਪਹਿਲਾ ਐਕਵਾ ਪਾਰਕ ਪ੍ਰੋਜੈਕਟ ਹੋਵੇਗਾ। ਇਹ ਪ੍ਰੋਜੈਕਟ, ਜੋ ਜਨਵਰੀ 2027 ਤੱਕ ਪੂਰਾ ਹੋਵੇਗਾ, ਸੰਬਲਪੁਰ ਨੂੰ ਆਧੁਨਿਕ ਮੱਛੀ ਪਾਲਣ ਵਿੱਚ ਉੱਤਮਤਾ ਦੇ ਕੇਂਦਰ ਵਿੱਚ ਬਦਲ ਦੇਵੇਗਾ।”

ਮਾਝੀ ਨੇ ਕਿਹਾ ਕਿ PM-DDKY ਦੇਸ਼ ਭਰ ਦੇ 100 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਓਡੀਸ਼ਾ ਦੇ ਚਾਰ ਜ਼ਿਲ੍ਹਿਆਂ - ਕੰਧਮਾਲ, ਮਲਕਾਨਗਿਰੀ, ਸੁੰਦਰਗੜ੍ਹ ਅਤੇ ਨੁਆਪਾੜਾ ਸ਼ਾਮਲ ਹਨ। ਮੋਦੀ ਸਰਕਾਰ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਲਈ ਨਵੀਆਂ ਪਹਿਲਕਦਮੀਆਂ ਲਾਗੂ ਕਰ ਰਹੀ ਹੈ।

Advertisement
×