DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kharge slams Modi govt over China policy ਪ੍ਰਧਾਨ ਮੰਤਰੀ ਨੇ ਚੀਨ ਨੀਤੀ ਨੂੰ ਲੈ ਕੇ ਦੇਸ਼ ਦੀ ਕੌਮੀ ਸੁਰੱਖਿਆ ਖਤਰੇ ਵਿੱਚ ਪਾਈ: ਖੜਗੇ

ਚੀਨ ਪ੍ਰਤੀ ਨਰਮ ਰੁਖ਼ ਅਪਣਾਉਣ ਦਾ ਦੋਸ਼ ਲਾਇਆ; ‘vibrant villages programme’ ਲਈ ਸਰਕਾਰ ਨੂੰ ਘੇਰਿਆ
  • fb
  • twitter
  • whatsapp
  • whatsapp
featured-img featured-img
ਮਲਿਕਾਰਜੁਨ ਖੜਗੇ ਦੀ ਫਾਈਲ ਫੋਟੋ।
Advertisement

ਉਬੀਰ ਨਕਸ਼ਬੰਦੀ

ਨਵੀਂ ਦਿੱਲੀ, 20 ਫਰਵਰੀ

Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੀਨ ਪ੍ਰਤੀ ਨਰਮ ਰੁਖ਼ ਅਪਣਾ ਕੇ ਭਾਰਤ ਦੀ ਕੌਮੀ ਸੁਰੱਖਿਆ ਅਤੇ ਖੇਤਰੀ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਹੈ। ਖੜਗੇ ਨੇ ਕਿਹਾ ਕਿ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਸਰਹੱਦ ’ਤੇ 90 ਨਵੇਂ ਪਿੰਡ ਵਸਾਏ ਜਾ ਰਹੇ ਹਨ।

ਖੜਗੇ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਸਖ਼ਤ ਰੁਖ਼ ਅਪਣਾਉਣ ਦੀ ਬਜਾਏ ਚੀਨ ਪ੍ਰਤੀ ਨਰਮ ਨੀਤੀ ਅਪਣਾ ਰਹੇ ਹਨ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਉਂਦਿਆਂ ਕਿਹਾ, ‘‘ਤੁਸੀਂ ਚੀਨ ਪ੍ਰਤੀ ‘ਲਾਲ ਅੱਖ’ (Red Eye) ਦੀ ਬਜਾਏ ‘ਲਾਲ ਸਲੂਟ’(red salute) ਦੀ ਨੀਤੀ ਅਪਣਾ ਰਹੇ ਹੋ!’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਰਤ ਦੀ ‘ਕੌਮੀ ਸੁਰੱਖਿਆ, ਖੇਤਰੀ ਪ੍ਰਭੂਸੱਤਾ ਅਤੇ ਅਖੰਡਤਾ’ ਨੂੰ ਖਤਰੇ ਵਿੱਚ ਪਾ ਰਹੀ ਹੈ।

ਖੜਗੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਉੱਤੇ ਲਗਾਏ ਗਏ ਦੋਸ਼ ਤੱਥਾਂ ’ਤੇ ਅਧਾਰਿਤ ਹਨ। ਉਨ੍ਹਾਂ ‘ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ 90 ਪਿੰਡ ਵਸਾਉਣ ਤੇ 628 ਅਜਿਹੇ ਪਿੰਡ ਪਹਿਲਾਂ ਹੀ ਸਥਾਪਤ ਕੀਤੇ ਜਾਣ’ ਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਰਹੱਦ ’ਤੇ ‘vibrant villages programme’ ਨੂੰ ਉਤਸ਼ਾਹਿਤ ਕਰ ਰਹੀ ਹੈ।

ਕਾਂਗਰਸ ਪ੍ਰਧਾਨ ਨੇ ਕਿਹਾ, ‘‘ਤੁਸੀਂ ਸੰਸਦ ਵਿੱਚ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ। ਪਰ ਸੱਚਾਈ ਇਹ ਹੈ ਕਿ ‘vibrant villages programme’ ਦੇ 90 ਫੀਸਦ ਫੰਡ ਪਿਛਲੇ ਦੋ ਸਾਲਾਂ ਵਿੱਚ ਖਰਚ ਨਹੀਂ ਕੀਤੇ ਗਏ ਹਨ। ਇਹ ਯੋਜਨਾ ਫਰਵਰੀ 2023 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 4800 ਕਰੋੜ ਰੁਪਏ ਦੇ ਅਲਾਟ ਕੀਤੇ ਫੰਡ ਵਿੱਚੋਂ ਸਿਰਫ਼ 509 ਕਰੋੜ ਰੁਪਏ ਹੀ ਖਰਚ ਕੀਤੇ ਗਏ ਹਨ।’’

ਖੜਗੇ ਨੇ ਦੋਸ਼ ਲਗਾਇਆ ਕਿ ਹਿਮਾਚਲ ਪ੍ਰਦੇਸ਼ ਜਿੱਥੇ ਕਾਂਗਰਸ ਸੱਤਾ ਵਿੱਚ ਹੈ, ਇਸ ਪ੍ਰੋਗਰਾਮ ਅਧੀਨ ਰਾਜ ਦੇ 75 ਪਿੰਡਾਂ ਲਈ ਕੋਈ ਫੰਡ ਮੁਹੱਈਆ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬ੍ਰਹਮਪੁੱਤਰ ਨਦੀ ’ਤੇ ‘ਦੁਨੀਆ ਦਾ ਸਭ ਤੋਂ ਵੱਡਾ ਡੈਮ’ ਬਣਾਉਣ ਦੀ ਚੀਨ ਦੀ ਯੋਜਨਾ, ਜੋ ਭਾਰਤ ਲਈ ਵਿਨਾਸ਼ਕਾਰੀ ਸਾਬਤ ਹੋ ਸਕਦ ਹੈ, ਬਾਰੇ ਪਹਿਲਾਂ ਹੀ ਪਤਾ ਸੀ, ਪਰ ਉਸ ਨੇ ਚੁੱਪੀ ਧਾਰੀ ਰੱਖੀ। ਉਨ੍ਹਾਂ ਕਿਹਾ, ‘‘ਮੋਦੀ ਸਰਕਾਰ 2021 ਤੋਂ ਇਸ ਮਾਮਲੇ ਤੋਂ ਜਾਣੂ ਸੀ, ਪਰ ਫਿਰ ਵੀ, ਤੁਹਾਡੀ ਸਰਕਾਰ ਬਿਲਕੁਲ ਚੁੱਪ ਰਹੀ।’’

ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਤਰਜੀਹ ‘ਭਾਰਤ ਦੀ ਕੌਮੀ ਸੁਰੱਖਿਆ ਨਹੀਂ, ਸਗੋਂ ਆਪਣੇ ਲਈ ਪੀਆਰ ਸਟੰਟ ਅਤੇ ਝੂਠੇ ਇਸ਼ਤਿਹਾਰ ਹਨ!’’

Advertisement
×