DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Plane Crashes In Gujarat: ਗੁਜਰਾਤ: ਟਰੇਨਰ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਅਮਰੇਲੀ (ਗੁਜਰਾਤ), 22 ਅਪਰੈਲ Plane Crashes In Gujarat: ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਰਿਹਾਇਸ਼ੀ ਖੇਤਰ ਵਿਚ ਮੰਗਲਵਾਰ ਦੁਪਹਿਰ ਨੂੰ ਇਕ ਨਿੱਜੀ ਹਵਾਬਾਜ਼ੀ ਅਕੈਡਮੀ ਨਾਲ ਸਬੰਧਤ ਟ੍ਰੇਨਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਅੱਗ ਲੱਗਣ ਕਾਰਨ ਇਕ ਸਿਖਲਾਈ ਅਧੀਨ ਪਾਇਲਟ ਦੀ...
  • fb
  • twitter
  • whatsapp
  • whatsapp
featured-img featured-img
PTI Photo
Advertisement

ਅਮਰੇਲੀ (ਗੁਜਰਾਤ), 22 ਅਪਰੈਲ

Plane Crashes In Gujarat: ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਰਿਹਾਇਸ਼ੀ ਖੇਤਰ ਵਿਚ ਮੰਗਲਵਾਰ ਦੁਪਹਿਰ ਨੂੰ ਇਕ ਨਿੱਜੀ ਹਵਾਬਾਜ਼ੀ ਅਕੈਡਮੀ ਨਾਲ ਸਬੰਧਤ ਟ੍ਰੇਨਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਅੱਗ ਲੱਗਣ ਕਾਰਨ ਇਕ ਸਿਖਲਾਈ ਅਧੀਨ ਪਾਇਲਟ ਦੀ ਮੌਤ ਹੋ ਗਈ। ਜਹਾਜ਼ ਇਕ ਖੁੱਲ੍ਹੇ ਪਲਾਟ ਵਿਚ ਡਿੱਗਣ ਤੋਂ ਪਹਿਲਾਂ ਇਕ ਦਰੱਖਤ ’ਤੇ ਡਿੱਗ ਗਿਆ। ਅਮਰੇਲੀ ਦੇ ਪੁਲੀਸ ਸੁਪਰਡੈਂਟ ਸੰਜੇ ਖਰਾਤ ਨੇ ਕਿਹਾ ਕਿ ਅਣਜਾਣ ਕਾਰਨਾਂ ਕਰਕੇ ਜਹਾਜ਼ ਦੁਪਹਿਰ 12:30 ਵਜੇ ਅਮਰੇਲੀ ਸ਼ਹਿਰ ਦੇ ਇਕ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਸਿਖਲਾਈ ਅਧੀਨ ਪਾਇਲਟ ਦੀ ਮੌਕੇ ’ਤੇ ਹੀ ਮੌਤ ਹੋ ਗਈ।

Advertisement

ਖਰਾਤ ਨੇ ਕਿਹਾ ਕਿ ਦਿੱਲੀ ਸਥਿਤ ਇਕ ਹਵਾਬਾਜ਼ੀ ਅਕੈਡਮੀ ਅਮਰੇਲੀ ਹਵਾਈ ਅੱਡੇ ਤੋਂ ਪਾਇਲਟ ਸਿਖਲਾਈ ਪ੍ਰਦਾਨ ਕਰਦੀ ਹੈ। ਸਿਖਲਾਈ ਅਧੀਨ ਪਾਇਲਟ, ਜੋ ਕਿ ਇਕੱਲੇ ਉਡਾਣ ਭਰ ਰਿਹਾ ਸੀ, ਦੀ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਕਿ ਜਹਾਜ਼ ਅੱਗ ਵਿਚ ਸੜ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਹੋਰ ਜ਼ਖਮੀ ਨਹੀਂ ਹੋਇਆ।

ਐੱਸਪੀ ਨੇ ਕਿਹਾ ਕਿ ਸਥਾਨਕ ਪੁਲੀਸ ਨੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਦੁਰਘਟਨਾ ਤਹਿਤ ਮੌਤ ਦਾ ਮਾਮਲਾ ਦਰਜ ਕਰਨ ਅਤੇ ਜਾਂਚ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫਾਇਰ ਅਫਸਰ ਐਸਸੀ ਗੜ੍ਹਵੀ ਨੇ ਕਿਹਾ ਕਿ ਜਹਾਜ਼ ਹਾਦਸੇ ਅਤੇ ਇਸ ਦੇ ਨਤੀਜੇ ਵਜੋਂ ਜਹਾਜ਼ ਵਿੱਚ ਅੱਗ ਲੱਗਣ ਬਾਰੇ ਪਤਾ ਲੱਗਣ ’ਤੇ ਸਥਾਨਕ ਫਾਇਰ ਬ੍ਰਿਗੇਡ ਦੀਆਂ ਚਾਰ ਟੀਮਾਂ ਸ਼ਾਸਤਰੀਨਗਰ ਪਹੁੰਚੀਆਂ ਅਤੇ ਟੀਮਾਂ ਨੇ ਆਖਰਕਾਰ ਅੱਗ 'ਤੇ ਕਾਬੂ ਪਾ ਲਿਆ।’’ ਪੀਟੀਆਈ

Advertisement
×