ਚੇਤਨਯਾਨੰਦ ਸਰਸਵਤੀ ਦੇ ਫ਼ੋਨ ਵਿੱਚੋਂ ਔਰਤਾਂ ਨਾਲ ਤਸਵੀਰਾਂ, ਸੰਦੇਸ਼ ਮਿਲੇ
ਇੱਕ ਨਿੱਜੀ ਸੰਸਥਾਨ ਵਿੱਚ ਜਿਨਸੀ ਸ਼ੋਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੈਤਨਯਾਨੰਦ ਸਰਸਵਤੀ ਨੂੰ ਮੰਗਲਵਾਰ ਨੂੰ ਉਸ ਦੀਆਂ ਦੋ ਮਹਿਲਾ ਸਹਾਇਕਾਂ ਨਾਲ ਆਹਮੋ-ਸਾਹਮਣੇ ਕਰਵਾਇਆ ਗਿਆ। ਇਨ੍ਹਾਂ ਸਹਾਇਕਾਂ ’ਤੇ ਕਥਿਤ ਤੌਰ 'ਤੇ ਪੀੜਤਾਂ ਨੂੰ ਧਮਕਾਉਣ ਅਤੇ ਉਸ ਦੇ ਅਸ਼ਲੀਲ ਸੰਦੇਸ਼ਾਂ ਨੂੰ...
ਇੱਕ ਨਿੱਜੀ ਸੰਸਥਾਨ ਵਿੱਚ ਜਿਨਸੀ ਸ਼ੋਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੈਤਨਯਾਨੰਦ ਸਰਸਵਤੀ ਨੂੰ ਮੰਗਲਵਾਰ ਨੂੰ ਉਸ ਦੀਆਂ ਦੋ ਮਹਿਲਾ ਸਹਾਇਕਾਂ ਨਾਲ ਆਹਮੋ-ਸਾਹਮਣੇ ਕਰਵਾਇਆ ਗਿਆ। ਇਨ੍ਹਾਂ ਸਹਾਇਕਾਂ ’ਤੇ ਕਥਿਤ ਤੌਰ 'ਤੇ ਪੀੜਤਾਂ ਨੂੰ ਧਮਕਾਉਣ ਅਤੇ ਉਸ ਦੇ ਅਸ਼ਲੀਲ ਸੰਦੇਸ਼ਾਂ ਨੂੰ ਮਿਟਾਉਣ ਲਈ ਮਜ਼ਬੂਰ ਕਰਨ ਦਾ ਦੋਸ਼ ਹੈ।
ਪੁਲੀਸ ਨੂੰ 62 ਸਾਲਾ ਸਰਸਵਤੀ ਦੇ ਫ਼ੋਨ ਵਿਚ ਕਈ ਔਰਤਾਂ ਨਾਲ ਸੰਦੇਸ਼(Chats) ਲੱਭੇ ਹਨ, ਜਿਸ ਨੇ ਉਨ੍ਹਾਂ ਨੂੰ ਝੂਠੇ ਵਾਅਦਿਆਂ ਨਾਲ ਲੁਭਾਉਣ ਦੀ ਕੋਸ਼ਿਸ਼ ਕੀਤੀ ਸੀ।
ਅਧਿਕਾਰੀ ਨੇ ਦੱਸਿਆ ਕਿ ਉਸ ਦੇ ਫ਼ੋਨਾਂ ਵਿੱਚ ਏਅਰ ਹੋਸਟੈਸਾਂ ਨਾਲ ਉਸ ਦੀਆਂ ਕਈ ਤਸਵੀਰਾਂ ਅਤੇ ਔਰਤਾਂ ਦੀਆਂ ਡਿਸਪਲੇ ਤਸਵੀਰਾਂ (DP) ਦੇ ਸਕ੍ਰੀਨਸ਼ਾਟ ਵੀ ਮਿਲੇ ਹਨ।
ਇਸ ਅਖੌਤੀ 'ਗੌਡਮੈਨ' ਨੇ ਕਥਿਤ ਤੌਰ ’ਤੇ ਕੌਮੀ ਰਾਜਧਾਨੀ ਵਿੱਚ ਇੱਕ ਕੇਂਦਰੀ ਪ੍ਰਵਾਨਿਤ ਨਿੱਜੀ ਸੰਸਥਾਨ ਦੇ ਚੇਅਰਪਰਸਨ ਵਜੋਂ ਤਾਇਨਾਤ ਹੋਣ ਦੌਰਾਨ ਆਪਣਾ ਅਪਰਾਧਿਕ ਸਿਲਸਿਲਾ ਜਾਰੀ ਰੱਖਿਆ।
ਇਹ ਵੀ ਪੜ੍ਹੋ:
ਅਖੌਤੀ ਧਰਮ ਗੁਰੂ ਚੈਤਨਯਾਨੰਦ ਸਰਸਵਤੀ ਆਗਰਾ ਤੋਂ ਗ੍ਰਿਫ਼ਤਾਰ
ਸਵੈ-ਘੋਸ਼ਿਤ ਧਰਮਗੁਰੂ ਨੇ ਸੰਸਥਾ ਵਿੱਚ ਰੱਖੇ ਸਨ ‘ਵਫ਼ਾਦਾਰ’; ਕਈ ਹੋਰ ਦੋਸ਼ ਆਏ ਸਾਹਮਣੇ
ਅਧਿਕਾਰੀ ਨੇ ਦੱਸਿਆ ਕਿ ਸਰਸਵਤੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ ਅਤੇ ਲਗਾਤਾਰ ਪੁੱਛਗਿੱਛ ਕਰਨ ਵਾਲਿਆਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਉਸ ਨੇ ਆਪਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਦਿਖਾਇਆ ਹੈ ਅਤੇ ਟਾਲਮਟੋਲ ਵਾਲੇ ਜਵਾਬ ਦੇ ਰਿਹਾ ਹੈ।"
ਉਸਦੀਆਂ ਦੋ ਮਹਿਲਾ ਸਹਿਯੋਗੀ, ਜੋ ਸੰਸਥਾਨ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੀਆਂ ਸਨ, ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਆਹਮੋ ਸਾਹਮਣੇ ਕੀਤਾ ਜਾ ਰਿਹਾ ਹੈ।
ਪੁਲੀਸ ਨੇ ਦੱਸਿਆ ਕਿ ਸਰਸਵਤੀ ਨੇ ਪੁੱਛਗਿੱਛ ਦੌਰਾਨ ਵਾਰ-ਵਾਰ ਝੂਠ ਬੋਲਿਆ, ਇੱਥੋਂ ਤੱਕ ਕਿ ਜਦੋਂ ਉਸ ਨੂੰ ਸਬੂਤਾਂ ਨਾਲ ਸਾਹਮਣਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਉਦੋਂ ਹੀ, ਅਣਮੰਨੇ ਢੰਗ ਨਾਲ, ਜਵਾਬ ਦਿੰਦਾ ਹੈ ਜਦੋਂ ਉਸ ਨੂੰ ਦਸਤਾਵੇਜ਼ ਅਤੇ ਡਿਜੀਟਲ ਸਬੂਤ ਦਿਖਾਏ ਜਾਂਦੇ ਹਨ।
ਸੋਮਵਾਰ ਨੂੰ ਚੇਤਨਯਾਨੰਦ ਨੂੰ ਸੰਸਥਾਨ ਦੇ ਕੈਂਪਸ ਵਿੱਚ ਵੀ ਲਿਜਾਇਆ ਗਿਆ ਤਾਂ ਜੋ ਉਨ੍ਹਾਂ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ ਜਿੱਥੇ ਉਹ ਆਪਣੀਆਂ ਪੀੜਤਾਂ ਨੂੰ ਬੁਲਾਉਂਦਾ ਸੀ। ਸਰਸਵਤੀ ਨੂੰ ਕਈ ਦਿਨਾਂ ਤੱਕ ਫਰਾਰ ਰਹਿਣ ਤੋਂ ਬਾਅਦ ਐਤਵਾਰ ਨੂੰ ਆਗਰਾ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।