pharma plant explosion: ਤਿਲੰਗਾਨਾ ਸਰਕਾਰ ਵੱਲੋਂ ਜਾਂਚ ਲਈ ਮਾਹਿਰਾਂ ਦੀ ਕਮੇਟੀ ਕਾਇਮ
Telangana govt forms experts panel to investigate pharma plant explosion
Advertisement
ਹੈਦਰਾਬਾਦ, 2 ਜੁਲਾਈ
ਤਿਲੰਗਾਨਾ ਸਰਕਾਰ ਨੇ ਸਿਗਾਚੀ ਇੰਡਸਟਰੀਜ਼ ਲਿਮਿਟਡ Sigachi Industries Ltd ਦੇ ਫਾਰਮਾ ਪਲਾਂਟ pharma plant ਵਿੱਚ ਹੋਏ ਧਮਾਕੇ ਜਿਸ ਕਾਰਨ 38 ਵਿਅਕਤੀ ਮਾਰੇ ਗਏ ਸਨ, ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਉਸ ਨਾਲ ਸਬੰਧਤ ਘਟਨਾਵਾਂ ਦੀਆਂ ਕੜੀਆਂ ਸਥਾਪਤ ਕਰਨ ਲਈ ਅੱਜ ਮਾਹਿਰਾਂ ਦੀ ਇਕ ਕਮੇਟੀ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
Advertisement
ਇਸ ਕਮੇਟੀ ਨੂੰ ਇਕ ਵਿਸਥਾਰਤ ਰਿਪੋਰਟ ਪੇਸ਼ ਕਰਨੀ ਹੈ ਅਤੇ ਉਸ ਨੂੰ ਰਿਪੋਰਟ ਵਿੱਚ ਵਿਸ਼ੇਸ਼ ਸੁਝਾਅ ਤੇ ਸਿਫ਼ਾਰਸ਼ਾਂ ਦੇਣੀਆਂ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਦੀ ਅਗਵਾਈ ਸੀਐੱਸਆਈਆਰ-ਭਾਰਤ ਰਸਾਇਣਕ ਤਕਨਾਲੋਜੀ ਸੰਸਥਾ ਦੇ ਐਮੇਰਿਟਸ ਵਿਗਿਆਨੀ ਡਾ. ਬੀ ਵੈਂਕਟੇਸ਼ਵਰ ਰਾਓ Dr B Venkateswar Rao, ਕਰਨਗੇ। ਕਮੇਟੀ ਇਹ ਅਧਿਐਨ ਵੀ ਕਰੇਗੀ ਕਿ ਇਸ ਉਦਯੋਗਿਕ ਇਕਾਈ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ਾਂ (ਐੱਸਓਪੀਜ਼) ਦੀ ਪਾਲਣਾ ਕੀਤੀ ਜਾਂਦੀ ਹੈ ਜਾਂ ਨਹੀਂ। -ਪੀਟੀਆਈ
Advertisement
×