DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pezeshkian‘s Pakistan Visit: ਪਾਕਿਸਤਾਨ ਵੱਲੋਂ ਇਰਾਨ ਦੇ ਪਰਮਾਣੁੂ ਸਮਰੱਥਾ ਵਿਕਸਿਤ ਕਰਨ ਦੇ ਅਧਿਕਾਰ ਦੀ ਹਮਾਇਤ 

Pakistan supports Iran's right to develop nuclear capability for peaceful purposes ; ਗਾਜ਼ਾ ਵਿੱਚ ਇਜ਼ਰਾਈਲ ਦੀ ਕਾਰਵਾਈ ਦੀ ਆਲੋਚਨਾ ਕੀਤੀ
  • fb
  • twitter
  • whatsapp
  • whatsapp
featured-img featured-img
ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੂੰ ਗੁਲਤਸਤਾ ਭੇਟ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼। ਫੋਟੋ: ਰਾਇਟਰਜ਼
Advertisement
ਪਾਕਿਸਤਾਨ ਨੇ ਅੱਜ ਸ਼ਾਂਤੀਪੂਰਨ ਉਦੇਸ਼ਾਂ ਲਈ ਪਰਮਾਣੂ ਸਮਰੱਥਾਵਾਂ ਵਿਕਸਤ ਕਰਨ ਦੇ ਇਰਾਨ ਦੇ ਅਧਿਕਾਰ ਦਾ ਸਮਰਥਨ ਕੀਤਾ ਹੈ। ਦੋਵਾਂ ਧਿਰਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ।

ਲੰਘੇ ਦਿਨ ਇਸਲਾਮਾਬਾਦ ਪਹੁੰਚੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ Iranian President Masoud Pezeshkian ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ Prime Minister Shehbaz Sharif ਨਾਲ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ ’ਤੇ ਮੁਲਾਕਾਤ ਕੀਤੀ।

 
ਮੁਲਾਕਾਤ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸ਼ਰੀਫ ਨੇ ਜ਼ੋਰ ਦੇ ਕੇ ਆਖਿਆ ਕਿ ਇਰਾਨ ਨੂੰ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਕੰਮਾਂ ਲਈ ਵਰਤੋਂ ਦਾ ਅਧਿਕਾਰ ਹੈ, ਜੋ ਕਿ ਇਜ਼ਰਾਈਲ ਨਾਲ ਚੱਲ ਰਹੇ ਤਣਾਅ ਦੇ ਕੇਂਦਰ ’ਚ ਰਿਹਾ ਹੈ।
Advertisement

ਉਨ੍ਹਾਂ ਕਿਹਾ, ‘‘ਪਾਕਿਸਤਾਨ ਸ਼ਾਂਤੀਪੂਰਨ ਕਾਰਜਾਂ ਲਈ ਪਰਮਾਣੂ ਊਰਜਾ ਦੀ ਪ੍ਰਾਪਤੀ ਲਈ ਈਰਾਨ ਦੇ ਨਾਲ ਖੜ੍ਹਾ ਹੈ।’’ 

 
ਦਿਲਚਸਪ ਗੱਲ ਇਹ ਹੈ ਕਿ ਸ਼ਰੀਫ ਦੀਆਂ ਟਿੱਪਣੀਆਂ ਇਰਾਨ ਅਤੇ ਅਮਰੀਕਾ ਜਿਸ ਨੇ ਪਾਕਿਸਤਾਨ ਨੂੰ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ‘ਮੁੱਖ ਗੈਰ-ਨਾਟੋ ਸਹਿਯੋਗੀ’ ਵਜੋਂ ਨਾਮਜ਼ਦ ਕੀਤਾ ਹੈ, ਦਰਮਿਆਨ ਵਧੇ ਤਣਾਅ ਦੌਰਾਨ ਸਾਹਮਣੇ ਆਈਆਂ ਹਨ। 
 
ਜੂਨ ਮਹੀਨੇ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਦੇ ਮੁੱਖ ਪਰਮਾਣੂ ਟਿਕਾਣਿਆਂ ’ਤੇ ਸਾਂਝੇ ਵਾਲੇ ਹਵਾਈ ਹਮਲੇ ਕੀਤੇ ਸਨ। ਹਮਲਿਆਂ ਮਗਰੋਂ ਇਰਾਨ ਨੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ International Atomic Energy Agency (IAEA) ਨਾਲ ਸਹਿਯੋਗ ਮੁਅੱਤਲ ਕਰ ਦਿੱਤਾ ਸੀ।
 
ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਸ਼ਰੀਫ ਨੇ ਇਰਾਨ ਵਿਰੁੱਧ ‘ਇਜ਼ਰਾਈਲੀ ਹਮਲਿਆਂ’ ਦੀ ਨਿਖੇਧੀ ਕੀਤੀ ਅਤੇ ਤਹਿਰਾਨ ਦੇ ਸਵੈ-ਰੱਖਿਆ ਦੇ ਅਧਿਕਾਰ ਨਾਲ ਇਕਜੁੱਟਤਾ ਪ੍ਰਗਟਾਈ।
ਉਨ੍ਹਾਂ ਨੇ ਗਾਜ਼ਾ ਵਿੱਚ ਇਜ਼ਰਾਈਲ ਦੀ ਕਾਰਵਾਈ ਦੀ ਆਲੋਚਨਾ ਕੀਤੀ ਅਤੇ ਕੌਮਾਂਤਰੀ ਭਾਈਚਾਰੇ ਖਾਸਕਰ ਮੁਸਲਿਮ ਮੁਲਕਾਂ ਨੂੰ ਇਲਾਕੇ ’ਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਹੱਲ ਦਾ ਸੱਦਾ ਦਿੱਤਾ।
ਸ਼ਰੀਫ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਕਈ ਸਮਝੌਤਦਿਆਂਂ ’ਤੇ ਦਸਤਖਤ ਅਤੇ ਕਈ ਅਹਿਦ ਕੀਤੇ ਹਨ।  ਉਨ੍ਹਾਂ ਮੁਤਾਬਕ ਪਾਕਿਸਤਾਨ ਤੇ ਇਰਾਨ ਦਾ ਮਕਸਦ 10 ਅਰਬ ਡਾਲਰ ਦੇ ਸਾਲਾਨਾ ਵਪਾਰ ਦਾ ਟੀਚਾ ਹਾਸਲ ਕਰਨ ਹੈ।
ਦੋਵਾਂ ਆਗੂਆਂ ਨੇ ਦਹਿਸ਼ਤਗਰਦੀ ਨਾਲ ਸਬੰਧਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਅਤੇ ਆਪਣੀ ਸਾਂਝੀ ਸਰਹੱਦ ’ਤੇ ਅਤਿਵਾਦ ਦੇ ਟਾਕਰੇ ਲਈ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਰਾਸ਼ਟਰਪਤੀ ਪੇਜ਼ੇਸ਼ਕੀਅਨ President Pezeshkian ਨੇ ਕਿਹਾ ਕਿ ਕੀਤੇ ਗਏ ਸਮਝੌਤਿਆਂ ’ਚ ਦੋਵਾਂ ਧਿਰਾਂ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਅੰਤਿਮ ਰੂਪ ਦੇਣ ਬਾਰੇ ਸਮਝੌਤਾ ਵੀ ਸ਼ਾਮਲ ਹੈ।

Advertisement
×