ਸਿਆਸੀ ਪਾਰਟੀਆਂ ਦੇ ਝੰਡਿਆਂ ਵਿੱਚ ਤਿਰੰਗੇ ਦੀ ਵਰਤੋਂ ਖ਼ਿਲਾਫ਼ ਪਟੀਸ਼ਨ ਰੱਦ
ਸੁਪਰੀਮ ਕੋਰਟ ਨੇ ਅੱਜ ਸਿਆਸੀ ਪਾਰਟੀਆਂ ਵੱਲੋਂ ਪਾਰਟੀ ਚਿੰਨ੍ਹਾਂ ਨਾਲ ਤਿਰੰਗੇ ਝੰਡੇ ਦੀ ਕਥਿਤ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਨਾਂਹ ਕਰ ਦਿੱਤਾ। ਚੀਫ ਜਸਟਿਸ ਬੀਆਰ ਗਵਈ, ਜਸਟਿਸ ਕੇ ਵਿਨੋਦ ਚੰਦਰਨ ਅਤੇ ਐੱਨਵੀ...
Advertisement
ਸੁਪਰੀਮ ਕੋਰਟ ਨੇ ਅੱਜ ਸਿਆਸੀ ਪਾਰਟੀਆਂ ਵੱਲੋਂ ਪਾਰਟੀ ਚਿੰਨ੍ਹਾਂ ਨਾਲ ਤਿਰੰਗੇ ਝੰਡੇ ਦੀ ਕਥਿਤ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਨਾਂਹ ਕਰ ਦਿੱਤਾ। ਚੀਫ ਜਸਟਿਸ ਬੀਆਰ ਗਵਈ, ਜਸਟਿਸ ਕੇ ਵਿਨੋਦ ਚੰਦਰਨ ਅਤੇ ਐੱਨਵੀ ਅੰਜਾਰੀਆ ਦੀ ਬੈਂਚ ਨੇ ਸੰਜੈ ਭੀਮਾਸ਼ੰਕਰ ਥੋਬੜੇ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਵਿਅਕਤੀਗਤ ਤੌਰ ’ਤੇ ਪੇਸ਼ ਹੋਇਆ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੁੱਝ ਸਿਆਸੀ ਪਾਰਟੀਆਂ ਆਪਣੀ ਸਿਆਸੀ ਮੁਹਿੰਮ ਦੌਰਾਨ ਕੌਮੀ ਤਿਰੰਗੇ ਨਾਲ ਮਿਲਦੇ-ਜੁਲਦੇ ਝੰਡਿਆਂ ਦੀ ਵਰਤੋਂ ਕਰ ਰਹੀਆਂ ਹਨ ਅਤੇ ਹਮੇਸ਼ਾ ਅਸ਼ੋਕ ਚੱਕਰ ਦੀ ਥਾਂ ਪਾਰਟੀ ਚਿੰਨ੍ਹ ਵਰਤ ਰਹੀਆਂ ਹਨ। ਪਟੀਸ਼ਨ ਵਿੱਚ ਕਾਂਗਰਸ, ਨੈਸ਼ਨਲ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜਾ) ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਖ਼ਾਸ ਤੌਰ ’ਤੇ ਜ਼ਿਕਰ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਕੌਮੀ ਸਨਮਾਨ ਅਪਮਾਨ ਰੋਕੂ ਕਾਨੂੰਨ, 1971 ਦੀ ਉਲੰਘਣਾ ਹੈ।
Advertisement
Advertisement
×