ਸੰਵਿਧਾਨ ਨੂੰ ਬਚਾਉਣ ਲਈ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਕਰਨ: ਰਾਹੁਲ ਗਾਂਧੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ’ਚ ਚੱਲ ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ Special Intensive Revision (SIR) ਨੂੰ ਲੈ ਕੇ ਕੇਂਦਰ ਦੀ NDA ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਦੀ ਕਰਨੀ ਚਾਹੀਦੀ ਹੈ।
Congress ਦੀ ਵੋਟਰ ਅਧਿਕਾਰ ਯਾਤਰਾ ‘Voter Adhikar Yatra’ ਦੇ ਹਿੱਸੇ ਵਜੋਂ Madhubani ਜ਼ਿਲ੍ਹੇ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ Rahul Gandhi ਨੇ ਕਿਹਾ ਕਿ SIR ਨੇ ਬਿਹਾਰ ’ਚ ਭਾਜਪਾ BJP ਅਤੇ ਚੋਣ ਕਮਿਸ਼ਨ Election commissio ਨੂੰ expose ਕਰ ਦਿੱਤਾ ਹੈ ਜਿਸ ਕਰਕੇ ਲੋਕਾਂ ਨੇ ਭਗਵਾ ਪਾਰਟੀ ਦੇ ਆਗੂਆਂ ਨੂੰ ‘ਵੋਟ ਚੋਰ’ ‘vote chor' ਕਹਿਣਾ ਸ਼ੁਰੂ ਕਰ ਦਿੱਤਾ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘‘ਭਾਜਪਾ ਆਗੂ, ਚੋਣ ਕਮਿਸ਼ਨ ਰਾਹੀਂ ਵੋਟ ਚੋਰੀ ’ਚ ਰੁੱਝੇ ਹੋਏ ਹਨ। ਲੋਕਾਂ ਨੂੰ ਆਪਣੇ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਅਤੇ ਸੰਵਿਧਾਨ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।’’ ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦਾ ਵੋਟ ਦਾ ਅਧਿਕਾਰ ਖੁੱਸ ਗਿਆ ਤਾਂ ਸੰਵਿਧਾਨ ਨੂੰ ਨਹੀਂ ਬਚਾਇਆ ਜਾ ਸਕੇਗਾ। ਉਨ੍ਹਾਂ ਕਿ ਚੋਣ ਕਮਿਸ਼ਨ ਨੇ ਖਰੜਾ ਵੋਟਰ ਸੂਚੀ ਵਿਚੋਂ 65 ਲੱਖ ਨਾਮ ਹਟਾ ਦਿੱਤੇ ਸਨ ਅਤੇ ਦੋਸ਼ ਲਾਇਆ ਕਿ ਭਾਜਪਾ ਦੀ ਮਦਦ ਲਈ ਹੁਣ 65 ਲੱਖ ਵੋਟਰ ਜੋੜੇ ਜਾਣਗੇ।
ਰਾਹੁਲ ਗਾਂਧੀ ਨੇ ਆਖਿਆ, ‘‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੇ ਕਿਹਾ ਸੀ ਕਿ ਭਾਜਪਾ ਸਰਕਾਰ ਲਗਾਤਾਰ 40-50 ਸਾਲ ਹੋਰ ਰਾਜ ਕਰੇਗੀ। ਮੈਨੂੰ ਹੁਣ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਅਜਿਹਾ ਇਸ ਕਰਕੇ ਕਿਹਾ ਸੀ ਕਿ ਕਿਉਂਕਿ ਉਹ 'vote chori' ਵੋਟ ਚੋਰੀ ’ਚ ਲੱਗੇ ਸਨ ਅਤੇ ਇਸ ਦੀ ਸ਼ੁਰੂਆਤ ਗੁਜਰਾਤ ਤੋਂ ਹੋਈ ਸੀ।’’ ਰਾਹੁਲ ਨੇ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨੇ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਦੇ ਜਵਾਬ ’ਚ ਇਕ ਵੀ ਸ਼ਬਦ ਨਹੀ ਬੋਲਿਆ। ਕਾਂਗਰਸੀ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਆਰਐੱਸਐੱਸ RSS ਸੰਵਿਧਾਨ ਦਾ ਸਨਮਾਨ ਨਹੀਂ ਕਰਦਾ ਕਿਉਂਕਿ ਇਹ (Constitution) ਸਭ ਨੂੰ ਬਰਾਬਰ ਅਧਿਕਾਰ ਦੀ ਗਾਰੰਟੀ ਦਿੰਦਾ ਹੈ।