ਪਵਨ ਖੇੜਾ ਦੀ ਪਤਨੀ ਕੋਲ ਵੀ ਦੋ ਵੋਟਰ ਕਾਰਡ: ਭਾਜਪਾ
ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਆਗੂ ਪਵਨ ਖੇੜਾ ਦੀ ਪਤਨੀ ਕੋਟਾ ਨੀਲਿਮਾ ਕੋਲ ਵੀ ਦੋ ਵੋਟਰ ਆਈਡੀ ਕਾਰਡ ਹਨ। ਉਨ੍ਹਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੋਂ ਇਸ ਸਬੰਧੀ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ‘ਆਪਣੇ ਹੀ ਆਗੂਆਂ ਦੀਆਂ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਤੋਂ ਖੁਦ ਨੂੰ ਵੱਖ ਨਹੀਂ ਕਰ ਸਕਦੇ।’ ਬੀਤੇ ਦਿਨ ਭਾਜਪਾ ਨੇ ਖੇੜਾ ਕੋਲ ਵੀ ਦੋ ਵੋਟਰ ਕਾਰਡ ਹੋਣ ਦਾ ਦੋਸ਼ ਲਾਇਆ ਸੀ ਤੇ ਕਿਹਾ ਸੀ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਦੀ ਵੋਟਾਂ ਦੀ ਚੋਰੀ ‘ਬਚਾਉਣ ਤੇ ਲੁਕਾਉਣ’ ਲਈ ਬਿਹਾਰ ਵਿੱਚ ਵੋਟਰ ਸੂਚੀ ਵਿੱਚ ਵਿਆਪਕ ਸੋਧ ਖ਼ਿਲਾਫ਼ ਮੁਹਿੰਮ ਚਲਾ ਰਹੇ ਹਨ। ਭਾਜਪਾ ਦੇ ਇਸ ਦੋਸ਼ ਸਬੰਧੀ ਕਾਂਗਰਸ, ਖੇੜਾ ਜਾਂ ਉਨ੍ਹਾਂ ਦੀ ਪਤਨੀ ਕੋਟਾ ਨੀਲਿਮਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਨੀਲਿਮਾ ਤਿਲੰਗਾਨਾ ਵਿੱਚ ਪਾਰਟੀ ਦੇ ਆਗੂ ਹਨ। ਭਾਜਪਾ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਕਸ ’ਤੇ ਕਿਹਾ, ‘ਤਿਲੰਗਾਨਾ ਦੇ ਖੈਰਤਾਬਾਦ (60) ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਤੇ ਪਵਨ ਖੇੜਾ ਦੀ ਪਤਨੀ ਕੋਲ ਵੀ ਦੋ ਸਰਗਰਮ ਈ ਪੀ ਆਈ ਸੀ (ਵੋਟਰ ਫੋਟੋ ਪਛਾਣ ਪੱਤਰ) ਹਨ। ਇੱਕ ਖੈਰਤਾਬਾਦ ਅਤੇ ਦੂਜਾ ਨਵੀਂ ਦਿੱਲੀ ਵਿੱਚ ਰਜਿਸਟਰਡ ਹੈ।’ ਉਨ੍ਹਾਂ ਕਿਹਾ, ‘ਹੁਣ ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਆਗੂਆਂ ਕੋਲ ਕਈ ਈ ਪੀ ਆਈ ਸੀ ਨੰਬਰ ਹਨ।