ਪਟਨਾ: ਨੌਕਰੀ ਬਦਲੇ ਜ਼ਮੀਨ ਘਪਲੇ ’ਚ ਲਾਲੂ ਈਡੀ ਅੱਗੇ ਪੇਸ਼
ਪਟਨਾ, 29 ਜਨਵਰੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਘਪਲੇ ਮਾਮਲੇ 'ਚ ਅੱਜ ਪੁੱਛ ਪੜਤਾਲ ਲਈ ਪਟਨਾ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚੇ। ਆਰਜੇਡੀ ਸੁਪਰੀਮੋ ਦੇ ਨਾਲ...
Advertisement
ਪਟਨਾ, 29 ਜਨਵਰੀ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਘਪਲੇ ਮਾਮਲੇ 'ਚ ਅੱਜ ਪੁੱਛ ਪੜਤਾਲ ਲਈ ਪਟਨਾ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚੇ। ਆਰਜੇਡੀ ਸੁਪਰੀਮੋ ਦੇ ਨਾਲ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਵੀ ਸੀ ਅਤੇ ਉਹ ਸੋਮਵਾਰ ਸਵੇਰੇ 11.05 ਵਜੇ ਈਡੀ ਦੇ ਦਫ਼ਤਰ ਪਹੁੰਚੇ। ਲਾਲੂ ਦੇ ਈਡੀ ਦਫ਼ਤਰ 'ਚ ਦਾਖ਼ਲ ਹੋਣ ਤੋਂ ਬਾਅਦ ਭਾਰਤੀ ਨੇ ਪੱਤਰਕਾਰਾਂ ਨੂੰ ਕਿਹਾ, ‘ਜਦੋਂ ਵੀ ਕੋਈ ਕੇਂਦਰੀ ਜਾਂਚ ਏਜੰਸੀ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੁੱਛ ਪੜਤਾਲ ਲਈ ਬੁਲਾਉਂਦੀ ਹੈ ਤਾਂ ਅਸੀਂ ਉੱਥੇ ਜਾ ਕੇ ਉਨ੍ਹਾਂ ਨੂੰ ਸਹਿਯੋਗ ਦਿੰਦੇ ਹਾਂ ਅਤੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ।’
Advertisement
Advertisement
×