ਪਟਨਾ: ਤੇਜ਼ ਰਫ਼ਤਾਰ ਐੱਸਯੂਵੀ ਨੇ ਟਰੱਕ ਨੂੰ ਪਿੱਛੋਂ ਟੱਕਰ ਮਾਰੀ, ਭਾਜਪਾ ਸੰਸਦ ਮੈਂਬਰ ਸਣੇ 4 ਜ਼ਖ਼ਮੀ
ਪਟਨਾ, 18 ਸਤੰਬਰ ਭਾਜਪਾ ਦੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਦੂਬੇ ਅਤੇ ਚਾਰ ਹੋਰ ਵਿਅਕਤੀ ਅੱਜ ਤੜਕੇ ਇਸ ਜ਼ਿਲ੍ਹੇ ਦੇ ਗਾਈਘਾਟ ਇਲਾਕੇ ਵਿੱਚ ਉਸ ਸਮੇਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਦੀ ਗੱਡੀ ਕੰਟੇਨਰ ਟਰੱਕ ਨਾਲ ਟਕਰਾ ਗਈ। ਪੁਲੀਸ ਮੁਤਾਬਕ ਐੱਸਯੂਵੀ...
Advertisement
ਪਟਨਾ, 18 ਸਤੰਬਰ
ਭਾਜਪਾ ਦੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਦੂਬੇ ਅਤੇ ਚਾਰ ਹੋਰ ਵਿਅਕਤੀ ਅੱਜ ਤੜਕੇ ਇਸ ਜ਼ਿਲ੍ਹੇ ਦੇ ਗਾਈਘਾਟ ਇਲਾਕੇ ਵਿੱਚ ਉਸ ਸਮੇਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਦੀ ਗੱਡੀ ਕੰਟੇਨਰ ਟਰੱਕ ਨਾਲ ਟਕਰਾ ਗਈ। ਪੁਲੀਸ ਮੁਤਾਬਕ ਐੱਸਯੂਵੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਤੇ ਇਸ ਨੇ ਟਰੱਕ ਨੂੰ ਪਿਛਲੇ ਪਾਸਿਓਂ ਟੱਕਰ ਮਾਰ ਦਿੱਤੀ। ਇਹ ਹਾਦਸਾ ਅੱਜ ਤੜਕੇ ਕਰੀਬ 1.20 ਵਜੇ ਮਹਾਤਮਾ ਗਾਂਧੀ ਸੇਤੂ ਦੇ ਪਿੱਲਰ ਨੰਬਰ 46 'ਤੇ ਵਾਪਰਿਆ। ਦੂਬੇ ਹਾਜੀਪੁਰ ਤੋਂ ਪਟਨਾ ਪਰਤ ਰਹੇ ਸਨ। ਸੰਸਦ ਮੈਂਬਰ, ਉਨ੍ਹਾਂ ਦੇ ਨਿੱਜੀ ਸਹਾਇਕ, ਡਰਾਈਵਰ ਅਤੇ ਬਾਡੀ ਗਾਰਡ ਨੂੰ ਐਸਕਾਰਟ ਪਾਰਟੀ ਅਤੇ ਟ੍ਰੈਫਿਕ ਅਧਿਕਾਰੀਆਂ ਨੇ ਬਚਾਇਆ। ਉਨ੍ਹਾਂ ਨੂੰ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐਮਸੀਐਚ) ਦੇ ਟਰੌਮਾ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਰਾਈਵਰ ਅਤੇ ਦੋ ਅੰਗ ਰੱਖਿਅਕਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਸਤੀਸ਼ ਚੰਦਰ ਦੂਬੇ ਦੀ ਹਾਲਤ ਸਥਿਰ ਹੈ।
Advertisement
Advertisement
×