ਬੰਗਲੁਰੂ-ਵਾਰਾਣਸੀ ਉਡਾਣ ’ਚ ਯਾਤਰੀ ਵਲੋਂ ਕਾਕਪਿਟ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼
Mid-air scare on Bengaluru-Varanasi flight as passenger tries to enter cockpit
In Varanasi, CISF personnel detained the man and his eight companions as soon as their aircraft landed
ਬੰਗਲੁਰੂ ਤੋਂ ਵਾਰਾਨਸੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਵਿਚ ਇਕ ਯਾਤਰੀ ਨੇ ਕਾਕਪਿਟ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਹ ਯਾਤਰੀ ਪਖਾਨੇ ਨੂੰ ਲੱਭਦਾ ਹੋਇਆ ਮਨਾਹੀ ਵਾਲੇ ਖੇਤਰ ਵਿਚ ਚਲਾ ਗਿਆ। ਹਵਾਈ ਜਹਾਜ਼ ਦੇ ਅਮਲੇ ਨੇ ਇਸ ਦੀ ਪੁਲੀਸ ਕੋਲ ਸ਼ਿਕਾਇਤ ਕੀਤੀ ਤੇ ਹਵਾਈ ਉਡਾਣ ਉਤਰਨ ਵੇਲੇ ਸੁਰੱਖਿਆ ਬਲਾਂ ਨੇ ਇਸ ਯਾਤਰੀ ਤੇ ਇਸ ਦੇ ਨਾਲ ਦੇ ਅੱਠ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ ਕਿ ਇਹ ਘਟਨਾ 22 ਸਤੰਬਰ ਨੂੰ ਵਾਪਰੀ ਸੀ।
ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਵਿੱਚ ਕਿਹਾ, ‘ਸਾਨੂੰ ਵਾਰਾਣਸੀ ਜਾਣ ਵਾਲੀ ਉਡਾਣ ਵਿੱਚ ਜਾਣਕਾਰੀ ਮਿਲੀ ਕਿ ਇਕ ਯਾਤਰੀ ਪਖਾਨੇ ਦੀ ਭਾਲ ਕਰਦੇ ਹੋਏ ਕਾਕਪਿਟ ਦੇ ਦਾਖਲਾ ਖੇਤਰ ਤੱਕ ਪਹੁੰਚ ਗਿਆ। ਏਅਰ ਇੰਡੀਆ ਅਮਲੇ ਨੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਕੀਤਾ। ਐਸਐਚਓ ਪਰਵੀਨ ਕੁਮਾਰ ਨੇ ਕਿਹਾ ਕਿ ਇਸ ਯਾਤਰੀ ਨੇ ਉਡਾਣ ਦੌਰਾਨ ਕਾਕਪਿਟ ਖੇਤਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਿਸ ਦੀ ਸੁਰੱਖਿਆ ਬਲਾਂ ਤੇ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ।