DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਹੱਦ ਪਾਰ ਕਰ ਕੇ ਭਾਰਤ ਪੁੱਜਾ ਪਾਕਿਸਤਾਨੀ ਜੋੜਾ ਪਿਆਸਾ ਮਰਿਆ

ਗਲੀਆਂ ਸੜੀਆਂ ਲਾਸ਼ਾਂ ਬਰਾਮਦ
  • fb
  • twitter
  • whatsapp
  • whatsapp
Advertisement

ਜੈਸਲਮੇਰ, 30 ਜੂਨ

Pakistani couple's India dream ends in tragedy as they die of thirst while crossing borderਭਾਰਤ ਵਿੱਚ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਪਾਕਿਸਤਾਨ ਦੇ ਇੱਕ ਨਾਬਾਲਗ ਜੋੜੇ ਨੂੰ ਭਾਰਤੀ ਵੀਜ਼ਾ ਹਾਸਲ ਕਰਨ ਦੇ ਵੱਡੇ ਅੜਿੱਕੇ ਦਾ ਸਾਹਮਣਾ ਕਰਨਾ ਪਿਆ। ਨਿਰਾਸ਼ ਹੋ ਕੇ ਉਹ ਦੋਵੇਂ ਪੈਦਲ ਹੀ ਥਾਰ ਰੇਗਿਸਤਾਨ ਰਾਹੀਂ ਸਰਹੱਦ ਪਾਰ ਕਰਨ ਲਈ ਯਾਤਰਾ ’ਤੇ ਨਿਕਲ ਪਏ। 17 ਸਾਲਾ ਲੜਕਾ ਅਤੇ 15 ਸਾਲਾ ਲੜਕੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਜੈਸਲਮੇਰ ਵਿੱਚ ਦਾਖ਼ਲ ਹੋਣ ਵਿੱਚ ਸਫਲ ਰਹੇ। ਸਥਾਨਕ ਕਾਰਕੁਨ ਅਨੁਸਾਰ, ਇਸ ਯਾਤਰਾ ਦਾ ਦੁਖਦ ਅੰਤ ਹੋਇਆ ਅਤੇ ਕਥਿਤ ਪਾਣੀ ਦੀ ਘਾਟ ਕਾਰਨ ਜੋੜੇ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਗਲੀਆਂ-ਸੜੀਆਂ ਲਾਸ਼ਾਂ ਤਨੋਟ ਇਲਾਕੇ ਵਿੱਚੋਂ ਮਿਲੀਆਂ ਹਨ। ਐੱਸਪੀ ਚੌਧਰੀ ਨੇ ਦੱਸਿਆ ਕਿ ਲੜਕੇ ਦੀ ਲਾਸ਼ ਇੱਕ ਦਰੱਖ਼ਤ ਹੇਠੋਂ ਮਿਲੀ। ਦੋਵੇਂ ਲਾਸ਼ਾਂ ਮੂੰਹ ਪਰਨੇ ਪਈਆਂ ਸਨ। ਲਾਸ਼ਾਂ ਏਨੀਆਂ ਸੜੀਆਂ ਹੋਈਆਂ ਸਨ ਕਿ ਚਿਹਰੇ ਦੀ ਪਛਾਣ ਨਹੀਂ ਹੋ ਸਕੀ।

Advertisement

Advertisement
×