ਪਾਕਿਸਤਾਨ: ਥਾਣੇ ’ਤੇ ਪੰਜਵੀਂ ਵਾਰ ਕੁਆਡਕਾਪਟਰ ਨਾਲ ਹਮਲਾ
ਪਿਸ਼ਾਵਰ, 13 ਜੁਲਾਈ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਇੱਕ ਪੁਲੀਸ ਥਾਣੇ ’ਤੇ ਅਤਿਵਾਦੀਆਂ ਨੇ ਡਰੋਨ ਹਮਲਾ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਇੱਕ ਮਹੀਨੇ ਵਿੱਚ ਉਸੇ ਪੁਲੀਸ ਥਾਣੇ ’ਤੇ ਪੰਜਵਾਂ ਅਜਿਹਾ ਹਮਲਾ ਹੈ। ਅਤਿਵਾਦੀਆਂ ਨੇ ਸ਼ਨਿਚਰਵਾਰ...
Advertisement
ਪਿਸ਼ਾਵਰ, 13 ਜੁਲਾਈ
ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਇੱਕ ਪੁਲੀਸ ਥਾਣੇ ’ਤੇ ਅਤਿਵਾਦੀਆਂ ਨੇ ਡਰੋਨ ਹਮਲਾ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਇੱਕ ਮਹੀਨੇ ਵਿੱਚ ਉਸੇ ਪੁਲੀਸ ਥਾਣੇ ’ਤੇ ਪੰਜਵਾਂ ਅਜਿਹਾ ਹਮਲਾ ਹੈ। ਅਤਿਵਾਦੀਆਂ ਨੇ ਸ਼ਨਿਚਰਵਾਰ ਨੂੰ ਬੰਨੂ ਜ਼ਿਲ੍ਹੇ ਦੇ ਮਿਰਯਾਨ ਪੁਲੀਸ ਥਾਣੇ ’ਤੇ ਹਮਲਾ ਕੀਤਾ। ਪੁਲੀਸ ਮੁਤਾਬਕ, ਇਸ ਹਮਲੇ ਵਿੱਚ ਡਿਊਟੀ ’ਤੇ ਮੌਜੂਦ ਅਧਿਕਾਰੀਆਂ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ ਇਮਾਰਤ ਨੂੰ ਕੋਈ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਹਮਲੇ ਦੌਰਾਨ ਉਚਾਈ ’ਤੇ ਉੱਡਣ ਵਾਲੇ ਇਕ ਯੰਤਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਪੁਲੀਸ ਨੇ ਦੱਸਿਆ ਕਿ ਇੱਕ ਮਹੀਨੇ ਵਿੱਚ ਉਸੇ ਪੁਲੀਸ ਥਾਣੇ ’ਤੇ ਇਹ ਪੰਜਵਾਂ ਕੁਆਡਕਾਪਟਰ ਹਮਲਾ ਹੈ। -ਪੀਟੀਆਈ
Advertisement
Advertisement
×