ਸਿਰਫ਼ 72 ਘੰਟਿਆਂ ’ਚ ਪਾਕਿਸਤਾਨ ਗੋਲੀਬੰਦੀ ਲਈ ਮਜਬੂਰ ਹੋਇਆ: ਭਾਜਪਾ
ਪ੍ਰਧਾਨ ਮੰਤਰੀ ਨਰਿੰਦਰੀ ਮੋਦੀ ਤੇ ਭਾਰਤੀ ਫੌਜ ਦੀ ਸ਼ਲਾਘਾ ਕੀਤੀ
Advertisement
ਨਵੀਂ ਦਿੱਲੀ, 11 ਮਈ
BJP hails PM Modi: ਭਾਜਪਾ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਰਤ ਨੇ ਸਿਰਫ 72 ਘੰਟਿਆਂ ਵਿਚ ਹੀ ਪਾਕਿਸਤਾਨ ਨੂੰ ਗੋਲੀਬੰਦੀ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਅਪਰੇਸ਼ਨ ਸਿੰਧੂਰ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਫੌਜ ਦੇ ਸੋਹਲੇ ਗਾਏ। ਉਨ੍ਹਾਂ ਕਾਂਗਰਸ ’ਤੇ ਦੋਸ਼ ਲਗਾਇਆ ਕਿ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਸਰਕਾਰ ਨੇ 1971 ਦੀ ਜੰਗ ਤੋਂ ਬਾਅਦ ਬਿਨਾਂ ਕੋਈ ਰਣਨੀਤਕ ਫਾਇਦਾ ਹਾਸਲ ਕੀਤੇ 90,000 ਤੋਂ ਵੱਧ ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਲਈ ਸਮਝੌਤਾ ਕਰਵਾਏ ਜਾਣ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਨੇ ਸਰਕਾਰ ਤੋਂ ਜਵਾਬ ਮੰਗਿਆ ਕਿ ਕੀ ਉਸ ਨੇ ਕਸ਼ਮੀਰ ਮਸਲੇ ’ਤੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਕਰ ਲਿਆ ਹੈ। ਭਾਜਪਾ ਦੇ ਕੌਮੀ ਤਰਜਮਾਨ ਪ੍ਰਦੀਪ ਭੰਡਾਰੀ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਪਾਕਿਸਤਾਨ ਨੇ ਨੁਕਸਾਨ ਝੱਲਣ ਤੋਂ ਬਾਅਦ ਸਮਝੌਤੇ ਦੀ ਅਪੀਲ ਕੀਤੀ ਸੀ।
Advertisement
Advertisement
×