DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ: ਗੂੰਗੀ-ਬੋਲੀ ਹਿੰਦੂ ਕੁੜੀ ਦਾ ਧਰਮ ਬਦਲਿਆ

ਪਰਿਵਾਰ ਨੇ ਲਡ਼ਕੀ ਨੂੰ ਅਗ਼ਵਾ ਕਰਕੇ ਵੱਡੀ ੳੁਮਰ ਦੇ ਮੁਸਲਿਮ ਵਿਅਕਤੀ ਨਾਲ ਜਬਰੀ ਵਿਆਹੁਣ ਦਾ ਲਾਇਆ ਦੋਸ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ 15 ਸਾਲਾ ਹਿੰਦੂ ਕੁੜੀ, ਜੋ ਕਿ ਜਨਮ ਤੋਂ ਹੀ ਗੂੰਗੀ ਅਤੇ ਬੋਲੀ ਸੀ, ਮੀਡੀਆ ਦੇ ਸਾਹਮਣੇ ਆਈ ਹੈ, ਜਿਸ ਕੋਲ ਇੱਕ ਬਹੁਤ ਵੱਡੀ ਉਮਰ ਦੇ ਮੁਸਲਿਮ ਆਦਮੀ ਨਾਲ ਕਥਿਤ ਤੌਰ ’ਤੇ ਵਿਆਹ ਕਰਨ ਤੋਂ ਬਾਅਦ ਇਸਲਾਮ ਧਰਮ ਪਰਿਵਰਤਨ ਦਾ ਸਰਟੀਫਿਕੇਟ ਹੈ।

ਬਦੀਨ ਜ਼ਿਲ੍ਹੇ ਦੇ ਕੋਰਵਾਹ ਸ਼ਹਿਰ ਦੀ ਇਹ ਕੁੜੀ ਲਗਭਗ ਨੌਂ ਦਿਨ ਪਹਿਲਾਂ ਲਾਪਤਾ ਹੋ ਗਈ ਸੀ। ਉਸ ਦੇ ਮਾਪਿਆਂ ਨੇ ਸਥਾਨਕ ਪੁਲੀਸ ਕੋਲ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ ਸੀ।

Advertisement

ਸ਼ਨਿੱਚਰਵਾਰ ਨੂੰ ਲੜਕੀ ਆਪਣੇ ਕਥਿਤ ਪਤੀ ਦੇ ਨਾਲ ਬਦੀਨ ਪ੍ਰੈੱਸ ਕਲੱਬ ਵਿੱਚ ਮੀਡੀਆ ਦੇ ਸਾਹਮਣੇ ਪੇਸ਼ ਹੋਈ, ਜਿੱਥੇ ਧਰਮ ਪਰਿਵਰਤਨ ਸਰਟੀਫਿਕੇਟ ਫੜੀ ਉਸ ਦੀਆਂ ਫੋਟੋਆਂ ਲਈਆਂ ਗਈਆਂ ਸਨ।

Advertisement

ਲੜਕੀ ਦੇ ਪਿਤਾ ਨੇ ਸਵਾਲ ਕੀਤਾ ਕਿ ਇੱਕ ਗੂੰਗੀ ਅਤੇ ਬੋਲੀ ਨਾਬਾਲਗ ਇੱਕ ਅਜਿਹੇ ਆਦਮੀ ਨਾਲ ਵਿਆਹ ਕਰਨ ਲਈ ਕਿਵੇਂ ਸਹਿਮਤ ਹੋ ਸਕਦੀ ਹੈ, ਜੋ ਇੱਕ ਨਸ਼ਾ ਤਸਕਰ ਹੈ ਅਤੇ ਪਹਿਲਾਂ ਹੀ ਉਸ ਦੀਆਂ ਸੱਤ ਧੀਆਂ ਹਨ।

ਹਿੰਦੂਆਂ ਅਤੇ ਘੱਟ ਗਿਣਤੀਆਂ ਦੀ ਭਲਾਈ ਅਤੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਦਰਾਵਰ ਇੱਤੇਹਾਦ ਪਾਕਿਸਤਾਨ ਦੀ ਅਗਵਾਈ ਕਰਨ ਵਾਲੀ ਸ਼ਿਵਾ ਕਾਛੀ ਨੇ ਕਿਹਾ ਕਿ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ, ਪਰ ਪੁਲੀਸ ਪਰਿਵਾਰ ਦੀ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ।

ਸ਼ਿਵਾ ਕਾਛੀ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਵਕੀਲਾਂ ਨਾਲ ਕੇਸ ਦੀ ਪੈਰਵੀ ਕਰਨ ਲਈ ਗੱਲ ਕੀਤੀ ਹੈ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਕੁੜੀ ਆਪਣੀ ਮਰਜ਼ੀ ਨਾਲ ਅਜਿਹਾ ਕਰ ਸਕਦੀ ਸੀ।’’

Advertisement
×