DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pakistan: ਬਲੋਚਿਸਤਾਨ ’ਚ 5.3 ਸ਼ਿੱਦਤ ਦਾ ਭੂਚਾਲ; ਪੰਜ ਵਿਅਕਤੀ ਜ਼ਖਮੀ

ਭੂਚਾਲ ਦੇ ਝਟਕੇ ਕਾਰਨ ਦਰਜ਼ਨਾਂ ਮਕਾਨ ਨੁਕਸਾਨੇ; 5.3 magnitude quake hits Pakistan; 5 people injured
  • fb
  • twitter
  • whatsapp
  • whatsapp
Advertisement
ਕਰਾਚੀ, 29 ਜੁੂਨ
ਪਾਕਿਸਤਾਨ ਦੇ ਬਲੋਚਿਸਤਾਨ   Balochistan ਸੂਬੇ ’ਚ ਅੱਜ  5.3 ਸ਼ਿੱਦਤ ਦਾ ਭੂਚਾਲ  earthquake ਆਇਆ, ਜਿਸ ਕਾਰਨ ਘੱਟੋ-ਘੱਟ ਪੰਜ ਵਿਅਕਤੀ ਜ਼ਖਮੀ ਹੋ ਗਏ।
Paramilitary Levies official ਤੌਕੀਰ ਸ਼ਾਹ ਅਨੁਸਾਰ ਭੂਚਾਲ ਦਾ ਝਟਕਾ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਪਗ 3.30 ਵਜੇ ਲੱਗਿਆ, ਜਿਸ ਦਾ ਕੇਂਦਰ ਬਰਕਾਨ ਸ਼ਹਿਰ ਦੇ ਨੇੜੇ ਸੀ। 
 Tauqeer Shah  ਨੇ ਦੱਸਿਆ, ‘‘ਸਾਨੂੰ  ਘੱਟੋ-ਘੱਟ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਨ੍ਹਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ ਜੋ  ਬਰਕਾਨ ਨੇੜੇ ਰਾਰਾ ਸ਼ਾਈਮ ਖੇਤਰ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਜ਼ਖਮੀ ਹੋਇਆ ਹੈ।’’
United States Geological Survey  ਨੇ ਦੱਸਿਆ ਕਿ  ਭੂਚਾਲ ਦਾ ਕੇਂਦਰ ਬਰਕਾਨ ਸ਼ਹਿਰ ਤੋਂ ਲਗਪਗ 60 ਕਿਲੋਮੀਟਰ ਦੂਰ ਸੀ। 
ਸ਼ਾਹ ਨੇ ਕਿਹਾ ਕਿ ਭੂਚਾਲ ਦੇ ਝਟਕਿਆਂ ਕਾਰਨ ਬਰਕਾਨ ਨੇੜੇ ਰਾਰਾ ਸ਼ਮੀਮ, ਕਿੰਗਰੀ ਤੇ ਵਾਸਤੂ (Rara Shaim, Kingri and Wastu) ਆਦਿ ਇਲਾਕਿਆਂ ’ਚ ਦਹਿਸ਼ਤ ਫੈਲ ਗਈ। 
ਮੁੱਢਲੀਆਂ ਰਿਪੋਰਟਾਂ ਮੁਤਾਬਕ  ਭੂਚਾਲ ਕਾਰਨ ਪ੍ਰਭਾਵਿਤ ਇਲਾਕਿਆਂ ’ਚ ਦਰਜ਼ਨਾਂ ਮਕਾਨ ਨੁਕਸਾਨੇ ਗਏ ਤੇ ਕਈਆਂ ’ਚ ਤਰੇੜਾਂ ਆ ਗਈਆਂ। 
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਦੀ ਸ਼ਿੱਦਤ ਰਿਕਟਰ ਪੈਮਾਨੇ ’ਤੇ 5.5 ਮਾਪੀ ਗਈ ਹੈ। -ਪੀਟੀਆਈ
Advertisement
×