Pak intruder shot dead along int'l border in Jammu: ਜੰਮੂ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਹਲਾਕ
ਪਾਕਿਸਤਾਨੀ ਰੇਂਜਰਾਂ ਨੇ ‘ਫਲੈਗ ਮੀਟਿੰਗ’ ਵਿਚ ਘੁਸਪੈਠੀਏ ਦੀ ਲਾਸ਼ ਲੈਣ ਤੋਂ ਇਨਕਾਰ ਕੀਤਾ; Pakistan Rangers refused to accept his body at a flag meeting
ਜੰਮੂ, 5 ਅਪਰੈਲ
ਜੰਮੂ ਵਿੱਚ ਕੌਮਾਂਤਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਕਾਰਵਾਈ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਰੇਂਜਰਾਂ Pakistan Rangers ਵੱਲੋਂ ‘ਫਲੈਗ ਮੀਟਿੰਗ’ ਵਿਚ ਘੁਸਪੈਠੀਏ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਮਗਰੋਂ ਅਧਿਕਾਰੀਆਂ ਨੇ ਆਰਐੱਸ ਪੁਰਾ ਦੇ ਆਗਰਾ ਚੱਕ ਇਲਾਕੇ ’ਚ ਸਥਾਨਕ ਮੁਸਲਮਾਨਾਂ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਢੁੱਕਵੀਆਂ ਇਸਲਾਮੀ ਰਸਮਾਂ ਮੁਤਾਬਕ ਦਫ਼ਨਾ ਦਿੱਤਾ।
ਉਨ੍ਹਾਂ ਕਿਹਾ ਕਿ ਆਰਐੱਸ ਪੁਰਾ ਸੈਕਟਰ ਦੇ Abdullian ਇਲਾਕੇ ਵਿੱਚ ਇੱਕ ਸਰਹੱਦੀ ਚੌਕੀ ਨੇੜੇ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਸਰਗਰਮੀਆਂ ਦੇਖੇ ਜਾਣ ਮਗਰੋਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਕੀਤੀ ਕਾਰਵਾਈ ਵਿੱਚ 35 ਵਰ੍ਹਿਆਂ ਦਾ ਇੱਕ ਅਣਪਛਾਤਾ ਪਾਕਿਸਤਾਨੀ ਮਾਰਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਤਵਾਰ ਤੋਂ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ਦੇ ਮੱਦੇਨਜ਼ਰ ਬੀਐੱਸਐੱਫ ਜਵਾਨ ਹਾਈ ਅਲਰਟ ’ਤੇ ਹਨ। ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਹੈ।
ਸੂਤਰਾਂ ਮੁਤਾਬਕ ਬੀਐੱਸਐੱਫ ਨੇ ਮਾਰੇ ਗਏ ਘੁਸਪੈਠੀਏ ਬਾਰੇ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਹੈ, ਜਿਸ ਵੱਲੋਂ ਲਾਸ਼ ਪੋਸਟਮਾਰਟਮ ਤੇ ਹੋਰ ਕਾਨੂੰਨੀ ਪ੍ਰਕਿਰਿਆ ਲਈ ਭੇਜੀ ਗਈ ਹੈ। ਉਨ੍ਹਾ ਕਿਹਾ ਕਿ ਘੁਸਪੈਠੀਏ ਦੀ ਪਛਾਣ ਤੇ ਮਕਸਦ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਘੁਸਪੈਠੀਏ ਕੋਲੋਂ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। -ਪੀਟੀਆਈ