Pak intruder arrested: ਜੰਮੂ-ਕਸ਼ਮੀਰ ਵਿਚ LoC ’ਤੇ ਪਾਕਿ ਘੁਸਪੈਠੀਆ ਕਾਬੂ
Pakistani intruder arrested along LoC in J-K's Poonch
Advertisement
ਜੰਮੂ, 6 ਮਈ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਲਕੀਰ (LoC) ਤੋਂ ਸੁਰੱਖਿਆ ਦਸਤਿਆਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਅਧਿਕਾਰੀਆਂ ਨੇ ਦਿੱਤੀ ਹੈ।
Advertisement
ਫੜੇ ਗਏ ਘੁਸਪੈਠੀਏ ਦੀ ਉਮਰ ਸ਼ੁਰੂਆਤੀ 20ਵਿਆਂ ਵਿਚ ਦੱਸੀ ਜਾਂਦੀ ਹੈ। ਉਹ ਜਿਉਂ ਹੀ ਐਲਓਸੀ ਦੇ ਭਾਰਤ ਵਾਲੇ ਪਾਸੇ ਦਾਖ਼ਲ ਹੋਇਆ, ਫ਼ੌਜੀ ਜਵਾਨਾਂ ਨੇ ਉਸ ਨੂੰ ਫ਼ੌਰੀ ਤੌਰ ’ਤੇ ਆਪਣੀ ਹਿਰਾਸਤ ਵਿਚ ਲੈ ਲਿਆ।
ਫੜਨ ਤੋਂ ਫ਼ੌਰੀ ਬਾਅਦ ਸੁਰੱਖਿਆ ਦਸਤੇ ਉਸ ਨੂੰ ਪੁੱਛ-ਗਿੱਛ ਲਈ ਲੈ ਗਏ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। PTI
Advertisement
×