Pak and FATF 'grey list': ਭਾਰਤ ਨੂੰ ਪਾਕਿ ਦੇ ਮੁੜ FATF 'ਗ੍ਰੇਅ ਸੂਚੀ' ਵਿੱਚ ਪੈਣ ਦੀ ਉਮੀਦ
22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ, ਇਸ ਹਮਲੇ ਵਿੱਚ 26 ਨਾਗਰਿਕ ਮਾਰੇ ਗਏ ਸਨ
ਅਦਿਤੀ ਟੰਡਨ
ਨਵੀਂ ਦਿੱਲੀ, 23 ਮਈ
ਭਾਰਤ ਨੂੰ ਉਮੀਦ ਹੈ ਕਿ ਪਾਕਿਸਤਾਨ ਜਲਦੀ ਹੀ ਫਾਈਨੈਂਸ਼ੀਅਲ ਐਕਸ਼ਨ ਟਾਸਕਫੋਰਸ (Financial Action Taskforce - FATF) ਦੀ ਆਗਾਮੀ ਸਮੀਖਿਆ ਦੌਰਾਨ ਮੁੜ ਟਾਸਕਫੋਰਸ ਦੀ ਗ੍ਰੇਅ ਸੂਚੀ ਵਿੱਚ ਪਾ ਦਿੱਤਾ ਜਾਵੇਗਾ।
ਉੱਚ ਭਾਰਤੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਪਾਸੇ ਜਿਥੇ ਪਾਕਿਸਤਾਨ ਵੱਲੋਂ ਦਹਿਸ਼ਤਗਰਦੀ ਦਾ ਸਮਰਥਨ ਕੀਤੇ ਜਾਣ ਸਬੰਧੀ ਭਾਰਤ ਵੱਲੋਂ ਪੇਸ਼ ਡੋਜ਼ੀਅਰ ਦੀ ਉਸ ਨੂੰ ਗ੍ਰੇਅ ਸੂਚੀ ਵਿਚ ਪਾਏ ਜਾਣ ਲਈ ਅਹਿਮ ਹੋਵੇਗਾ, ਉਥੇ ਐਫ਼ਏਟੀਐਫ਼ ਦੀ ਆਪਣੀ ਸਮੀਖਿਆ ਵੀ ਇਸ ਮਾਮਲੇ ਵਿੱਚ ਅਜਿਹੀ ਕਾਰਵਾਈ ਦੇ ਆਧਾਰ ਲੱਭਣ ਲਈ ਪਾਬੰਦ ਹੈ।
ਪਾਕਿਸਤਾਨ ਨੂੰ 2022 ਵਿੱਚ ਇਸ ਵਾਅਦੇ ਅਤੇ ਭਰੋਸੇ ਤਹਿਤ FATF ਦੀ ਗ੍ਰੇਅ ਸੂਚੀ ਤੋਂ ਹਟਾ ਦਿੱਤਾ ਗਿਆ ਸੀ, ਕਿ ਇਹ ਵਿੱਤੀ ਅਪਰਾਧਾਂ ਅਤੇ ਨਾਲ ਹੀ ਇਕ ਹੱਦ ਤੱਕ ਜਾਂ ਗੈਰ-ਕਾਨੂੰਨੀ ਮਕਸਦਾਂ ਲਈ ਪੈਸੇ ਦੀ ਲਾਂਡਰਿੰਗ ਦਾ ਟਾਕਰਾ ਕਰਨ ਲਈ ਇੱਕ ਕਾਨੂੰਨ ਬਣਾਏਗਾ।
ਇਸ ਕਾਰਨ FATF ਵੱਲੋਂ ਖੁਦ ਪਾਕਿਸਤਾਨ ਦੀ ਗ੍ਰੇਅ ਸੂਚੀ ਵਿੱਚ ਵਾਪਸੀ ਲਈ ਆਧਾਰ ਲੱਭੇ ਜਾਣ ਦੇ ਆਸਾਰ ਹਨ, ਕਿਉਂਕਿ ਪਾਕਿਸਤਾਨ ਵੱਲੋਂ ਅਜਿਹਾ ਕੋਈ ਕਾਨੂੰਨ ਹਾਲੇ ਤੱਕ ਅਮਲ ਵਿਚ ਨਹੀਂ ਲਿਆਂਦਾ ਗਿਆ। ਸੂਤਰਾਂ ਨੇ ਕਿਹਾ, ‘‘ਅਸੀਂ ਬਿਨਾਂ ਸ਼ੱਕ ਇੱਕ ਮਜ਼ਬੂਤ ਕੇਸ ਬਣਾਵਾਂਗੇ ਕਿ ਪਾਕਿਸਤਾਨ ਨੂੰ ਗ੍ਰੇਅ ਸੂਚੀ ਵਿੱਚ ਪਾ ਦਿੱਤਾ ਜਾਵੇ’।
ਗ਼ੌਰਤਲਬ ਹੈ ਕਿ 22 ਅਪਰੈਲ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 26 ਭਾਰਤੀਆਂ ਦੀ ਮੌਤ ਹੋ ਗਈ ਸੀ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਬੁਰੀ ਤਰ੍ਹਾਂ ਵਿਗੜ ਗਏ ਸਨ। ਇਸ ਤੋਂ ਬਾਅਦ ਭਾਰਤ ਵੱਲੋਂ ਗੁਆਂਢੀ ਮੁਲਕ ਖ਼ਿਲਾਫ਼ ਫ਼ੌਜੀ ਕਾਰਵਾਈ ਕਰਨ ਤੋਂ ਇਲਾਵਾ ਉਸ ਨੂੰ ਦਹਿਸ਼ਤਗਰਦੀ ਦੇ ਮੁੱਦੇ ਉਤੇ ਕੌਮਾਂਤਰੀ ਮੰਚਾਂ ’ਤੇ ਵੀ ਘੇਰਿਆ ਜਾ ਰਿਹਾ ਹੈ।
ਹਾਲ ਹੀ ਵਿੱਚ IMF ਨੇ 11 ਸ਼ਰਤਾਂ ਲਗਾ ਕੇ ਪਾਕਿਸਤਾਨ ਦੇ ਪ੍ਰਾਜੈਕਟ-ਆਧਾਰਤ ਗ੍ਰਾਂਟਾਂ ਲਈ ਇੱਕ ਅਰਬ ਡਾਲਰ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਹੈ।