Pahalgam terror attack - Post Arrest: ਪਹਿਲਗਾਮ ਹਮਲੇ ਬਾਰੇ ਵਿਵਾਦਪੂਰਨ ਸੋਸ਼ਲ ਮੀਡੀਆ ਪੋਸਟ ਪਾਉਣ ਵਾਲਾ ਗ੍ਰਿਫ਼ਤਾਰ
ਮੁਲਜ਼ਮ ਨੇ ਪਹਿਲਗਾਮ ਦਹਿਸ਼ਤੀ ਅੱਤਵਾਦੀ ਹਮਲੇ ਲਈ ਕੀਤੀ ਸੀ ਪਾਕਿਸਤਾਨ ਅਤੇ ਲਸ਼ਕਰ-ਏ-ਤਇਬਾ ਦੀ ਸ਼ਲਾਘਾ; ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਜਾਰੀ
ਬੋਕਾਰੋ (ਝਾਰਖੰਡ), 23 ਅਪਰੈਲ
Pahalgam terror attack - Post Arrest: ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸਨੇ ਪਹਿਲਗਾਮ ਅੱਤਵਾਦੀ ਹਮਲੇ ਸਬੰਧੀ ਇੱਕ ਵਿਵਾਦਪੂਰਨ ਸੋਸ਼ਲ ਮੀਡੀਆ ਪੋਸਟ ਅਪਲੋਡ ਕੀਤੀ ਸੀ। ਇਹ ਜਾਣਕਾਰੀ ਇੱਕ ਪੁਲਿਸ ਅਧਿਕਾਰੀ ਨੇ ਦਿੱਤੀ ਹੈ।
ਅਧਿਕਾਰੀ ਨੇ ਕਿਹਾ ਕਿਹਾ ਕਿ ਮੁਹੰਮਦ ਨੌਸ਼ਾਦ ਵਜੋਂ ਪਛਾਣੇ ਗਏ ਵਿਅਕਤੀ ਨੇ X 'ਤੇ ਇੱਕ ਪੋਸਟ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ ਅਤੇ ਲਸ਼ਕਰ-ਏ-ਤਇਬਾ ਦੀ ਕਥਿਤ ਤੌਰ 'ਤੇ ਸ਼ਲਾਘਾ ਕੀਤੀ ਸੀ।
ਸਟੇਸ਼ਨ ਦੇ ਇੰਚਾਰਜ ਨਵੀਨ ਕੁਮਾਰ ਨੇ ਕਿਹਾ, ‘‘ਉਸਨੂੰ ਬਲੀਡੀਹ ਪੁਲੀਸ ਸਟੇਸ਼ਨ ਦੀ ਹਦੂਦ ਵਿੱਚ ਮਿਲਤ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।”
ਜੰਮੂ ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਸਹੀ ਸਲਾਮਤ ਵਾਪਸ ਲਿਆਵੇਗੀ ਸਰਕਾਰ: ਭਗਵੰਤ ਮਾਨ
ਗ਼ੌਰਤਲਬ ਹੈ ਕਿ ਦੱਖਣੀ ਕਸ਼ਮੀਰ ਵਿੱਚ ਪਹਿਲਗਾਮ ਨੇੜੇ ਬੈਸਰਨ ਮੈਦਾਨਾਂ ਵਿੱਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ 'ਤੇ ਹਮਲਾ ਕੀਤਾ, ਜਿਸ ਵਿੱਚ 26 ਲੋਕ ਮਾਰੇ ਗਏ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਪੀਟੀਆਈ