ਉੜੀਸਾ: ‘ਆਪ’ ਵਰਕਰਾਂ ਨੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ’ਤੇ ਅਾਂਡੇ ਸੁੱਟੇ
ਭੁਬਨੇਸ਼ਨਵਰ: ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਿੱਜੀ ਸਕੱਤਰ ਵੀਕੇ ਪਾਂਡਿਅਨ ਨੂੰ ਅੱਜ ਆਮ ਆਦਮੀ ਪਾਰਟੀ (ਆਪ) ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਸੁਬਰਨਪੁਰ ਜ਼ਿਲ੍ਹੇ ਦੇ ਦੌਰੇ ਦੌਰਾਨ ‘ਆਪ’ ਵਰਕਰਾਂ ਵੱਲੋਂ ਆਈਏਐਸ ਅਧਿਕਾਰੀ ਦੇ ਕਾਫ਼ਲੇ ’ਤੇ ਕਥਿਤ ਤੌਰ...
Advertisement
ਭੁਬਨੇਸ਼ਨਵਰ: ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਿੱਜੀ ਸਕੱਤਰ ਵੀਕੇ ਪਾਂਡਿਅਨ ਨੂੰ ਅੱਜ ਆਮ ਆਦਮੀ ਪਾਰਟੀ (ਆਪ) ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਸੁਬਰਨਪੁਰ ਜ਼ਿਲ੍ਹੇ ਦੇ ਦੌਰੇ ਦੌਰਾਨ ‘ਆਪ’ ਵਰਕਰਾਂ ਵੱਲੋਂ ਆਈਏਐਸ ਅਧਿਕਾਰੀ ਦੇ ਕਾਫ਼ਲੇ ’ਤੇ ਕਥਿਤ ਤੌਰ ’ਤੇ ਅਾਂਡੇ ਸੁੱਟੇ ਗਏ। ਇਹ ਘਟਨਾ ਕੋਟਾ ਸਮੇਲੀ-ਉਲੁੰਡਾ ਰੋਡ ’ਤੇ ਉਸ ਵੇਲੇ ਵਾਪਰੀ ਜਦੋਂ ਪਾਂਡਿਅਨ ਦਾ ਕਾਫਲਾ ਸੁਬਾਰਨਪੁਰ ਜਾ ਰਿਹਾ ਸੀ। ਪਾਂਡਿਅਨ 2000 ਬੈਚ ਦੇ ਆਈਏਐਸ ਅਧਿਕਾਰੀ ਹਨ। ਵਿਰੋਧੀ ਪਾਰਟੀਆਂ ਨੇ ਉਨ੍ਹਾਂ ’ਤੇ ਨੌਕਰਸ਼ਾਹਾਂ ਲਈ ਆਲ ਇੰਡੀਆ ਸਰਿਵਸ ਰੂਲਜ਼ ਦੀ ਉਲੰਘਣਾ ਕਰਨ ਅਤੇ ਸਿਆਸੀ ਆਗੂ ਵਾਂਗ ਕੰਮ ਕਰਨ ਦਾ ਦੋਸ਼ ਲਗਾਇਆ ਹੈ। -ਪੀਟੀਆਈ
Advertisement
Advertisement
×