ਦਿਵਿਆਂਗਾਂ ਦਾ ਮਜ਼ਾਕ ਉਡਾਉਣ ਲਈ ਬਿਨਾ ਸ਼ਰਤ ਮੁਆਫ਼ੀ ਮੰਗਣ ਦੇ ਹੁਕਮ
ਸੁਪਰੀਮ ਕੋਰਟ ਨੇ ਅੱਜ ‘ਇੰਡੀਆ’ਜ਼ ਗੌਟ ਲੇਟੈਂਟ’ ਦੇ ਮੇਜ਼ਬਾਨ ਸਮਯ ਰੈਨਾ ਸਣੇ ਪੰਜ ਸੋਸ਼ਲ ਮੀਡੀਆ ਇਨਫਲੁਐਂਸਰਾਂ ਨੂੰ ਦਿਵਿਆਂਗ ਅਤੇ ਦੁਰਲੱਭ ਜੈਨੇਟਿਕ ਵਿਕਾਰਾਂ ਤੋਂ ਪੀੜਤ ਵਿਅਕਤੀਆਂ ਦਾ ਮਜ਼ਾਕ ਉਡਾਉਣ ਲਈ ਆਪਣੇ ਪੌਡਕਾਸਟ ਜਾਂ ਪ੍ਰੋਗਰਾਮ ਵਿੱਚ ਬਿਨਾ ਸ਼ਰਤ ਮੁਆਫ਼ੀ ਮੰਗਣ ਦਾ ਹੁਕਮ...
Advertisement
ਸੁਪਰੀਮ ਕੋਰਟ ਨੇ ਅੱਜ ‘ਇੰਡੀਆ’ਜ਼ ਗੌਟ ਲੇਟੈਂਟ’ ਦੇ ਮੇਜ਼ਬਾਨ ਸਮਯ ਰੈਨਾ ਸਣੇ ਪੰਜ ਸੋਸ਼ਲ ਮੀਡੀਆ ਇਨਫਲੁਐਂਸਰਾਂ ਨੂੰ ਦਿਵਿਆਂਗ ਅਤੇ ਦੁਰਲੱਭ ਜੈਨੇਟਿਕ ਵਿਕਾਰਾਂ ਤੋਂ ਪੀੜਤ ਵਿਅਕਤੀਆਂ ਦਾ ਮਜ਼ਾਕ ਉਡਾਉਣ ਲਈ ਆਪਣੇ ਪੌਡਕਾਸਟ ਜਾਂ ਪ੍ਰੋਗਰਾਮ ਵਿੱਚ ਬਿਨਾ ਸ਼ਰਤ ਮੁਆਫ਼ੀ ਮੰਗਣ ਦਾ ਹੁਕਮ ਦਿੱਤਾ ਹੈ।
ਸਿਖ਼ਰਲੀ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਕਾਰੋਬਾਰੀ ਫਾਇਦੇ ਵਾਲੇ ਅਤੇ ਪਾਬੰਦੀਸ਼ੁਦੀ ਭਾਸ਼ਣ ਬੁਨਿਆਦੀ ਅਧਿਕਾਰ ਅਧੀਨ ਨਹੀਂ ਆਉਂਦੇ ਹਨ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੁਆਇਮਾਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਪਛਤਾਵੇ ਦਾ ਪੱਧਰ ਅਪਰਾਧ ਦੇ ਪੱਧਰ ਤੋਂ ਵੱਧ ਹੋਣਾ ਚਾਹੀਦਾ ਹੈ।
Advertisement
Advertisement
×