OPERATION SINDOOR: ਭਾਰਤ ਨੁੂੰ ਅਸਲ ਖ਼ਤਰਾ ਪਾਕਿਸਤਾਨ ਤੋਂ ਨਹੀਂ, ਚੀਨ ਤੋਂ: ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਫੌਜਾਂ ਦੀ ਬਹਾਦਰੀ ਲਈ ਉਨ੍ਹਾਂ ਨੁੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੇ ਉਨ੍ਹਾਂ ਕੋਲ ਹੋਰ ਸਮਾਂ ਹੁੰਦਾ ਤਾਂ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) 'ਤੇ ਵੀ ਕਬਜ਼ਾ ਕਰ ਲੈਂਦੇ।ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਭਾਵੇਂ ਪਾਕਿਸਤਾਨ ਬਾਰੇ ਹੀ ਗੱਲ ਕਰ ਰਹੀ ਹੇੈ, ਜਦੋਂਕਿ ਦੇਸ਼ ਨੂੰ ਅਸਲ ਖ਼ਤਰਾ ਚੀਨ ਤੋਂ ਹੈ।
ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਫੌਜ ਨੁੂੰ ਅਪਰੇਸ਼ਨ ਸਿੰਧੂਰ ਦੌਰਾਨ ਉਨ੍ਹਾਂ ਦੀ ਬਹਾਦਰੀ ਅਤੇ ਜਿਨ੍ਹਾਂ ਹਾਲਾਤ ਦਾ ਉਨ੍ਹਾਂ ਸਾਹਮਣਾ ਕੀਤਾ, ਉਸ ਲਈ ਵਧਾਈ ਦਿੰਦੇ ਹਾਂ। ਜੇ ਭਾਰਤੀ ਫੌਜ ਕੋਲ ਹੋਰ ਸਮਾਂ ਹੁੰਦਾ ਤਾਂ ਉਨ੍ਹਾਂ ਨੇ ਮਕਬੂਜ਼ਾ ਕਸ਼ਮੀਰ (POK) 'ਤੇ ਵੀ ਕਬਜ਼ਾ ਕਰ ਲੈਣਾ ਸੀ। ਇਸਦੇ ਨਾਲ ਹੀ ਅਖਿਲੇਸ਼ ਯਾਦਵ ਨੇ ਇਹ ਸਵਾਲ ਵੀ ਕੀਤਾ ਕਿ ਪਹਿਲਗਾਮ ਹਮਲੇ ਦੇ ਅੱਤਿਵਾਦੀ ਹਾਲੇ ਤੱਕ ਫ਼ਰਾਰ ਕਿਓਂ ਹਨ, ਅਤਿਵਾਦੀ ਕਿੱਥੇ ਗਾਇਬ ਹੋ ਗਏ?
ਇਹ ਦਸੱਦਿਆਂ ਹੋਇਆ ਕਿ ਭਾਰਤ ਨੁੂੰ ਚੀਨ ਤੋਂ ਖ਼ਤਰਾ ਹੈ, ਉਨ੍ਹਾਂ ਕੇਂਦਰ ਸਰਕਾਰ ਤੋਂ ਚੀਨ ਤੋਂ ਸਾਮਾਨ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਲਈ ਨੀਤੀ ਲਿਆਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਨੁੂੰ ਚੀਨ ਤੋਂ ਸਾਮਾਨ ਦੀ ਦਰਾਮਦ 'ਤੇ 10 ਸਾਲ ਲਈ ਰੋਕ ਲਾ ਦੇਣੀ ਚਾਹੀਦੀ ਹੈ ਅਤੇ ਸਵਦੇਸ਼ੀ ਅਪਣਾਉਣ ਲਈ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ, " ਸਰਕਾਰ ਪਾਕਿਸਤਾਨ ਦੀ ਗੱਲ ਕਰਦੀ ਹੈ ਕਿਉਂਕਿ ਉਨ੍ਹਾਂ ਨੁੂੰ ਵੋਟਾਂ ਚਾਹੀਦੀਆਂ ਹਨ, ਪਰ ਅਸਲ ਖ਼ਤਰਾ ਚੀਨ ਤੋਂ ਹੈ।"