DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪਰੇਸ਼ਨ ਸਿੰਧੂਰ ਟਿੱਪਣੀ: ਹਰਿਆਣਾ ਮਹਿਲਾ ਕਮਿਸ਼ਨ ਨੇ ਮੇਰੀਆਂ ਪੋਸਟਾਂ ਨੂੰ ਗਲਤ ਸਮਝਿਆ: ਯੂਨੀਵਰਸਿਟੀ ਪ੍ਰੋਫੈਸਰ

ਅਸ਼ੋਕਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਲੀ ਖਾਨ ਮਹਿਮੂਦਾਬਾਦ ਦੀਆਂ ਐਕਸ ਪੋਸਟਾਂ ਦਾ ਮਹਿਲਾ ਕਮਿਸ਼ਨ ਨੇ ਖ਼ੁਦ ਨੋਟਿਸ ਲਿਆ
  • fb
  • twitter
  • whatsapp
  • whatsapp
Advertisement
ਸੋਨੀਪਤ (ਹਰਿਆਣਾ), 15 ਮਈ
ਇੱਥੋਂ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ, ਜਿਸ ਨੂੰ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਆਪਰੇਸ਼ਨ ਸਿੰਦੂਰ ’ਤੇ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਤਲਬ ਕੀਤਾ ਸੀ, ਨੇ ਵੀਰਵਾਰ ਨੂੰ ਕਿਹਾ ਕਿ ਕਮਿਸ਼ਨ ਨੇ ਉਸ ਦੀ ਟਿੱਪਣੀ ਨੂੰ ਗਲਤ ਪੜ੍ਹਿਆ ਗਿਆ ਹੈ। ਸੋਨੀਪਤ ਵਿਚ ਅਸ਼ੋਕਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਲੀ ਖਾਨ ਮਹਿਮੂਦਾਬਾਦ ਨੇ ‘ਐਕਸ’ ’ਤੇ ਪੋਸਟ ਕੀਤੇ ਇਕ ਜਨਤਕ ਬਿਆਨ ਵਿੱਚ ਕਿਹਾ, ‘‘ਮੈਂ ਹੈਰਾਨ ਹਾਂ ਕਿ ਮਹਿਲਾ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਨੂੰ ਪਾਰ ਕਰਦੇ ਹੋਏ, ਮੇਰੀਆਂ ਪੋਸਟਾਂ ਨੂੰ ਇਸ ਹੱਦ ਤੱਕ ਗਲਤ ਪੜ੍ਹਿਆ ਅਤੇ ਗਲਤ ਸਮਝਿਆ ਹੈ ਕਿ ਉਨ੍ਹਾਂ ਨੇ ਸ਼ਬਦਾਂ ਅਰਥ ਬਦਲ ਦਿੱਤੇ ਹਨ।’’
ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ 12 ਮਈ ਨੂੰ ਮਹਿਮੂਦਾਬਾਦ ਨੂੰ ਇਕ ਨੋਟਿਸ ਭੇਜਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਪਹਿਲੀ ਨਜ਼ਰੇ ਸਮੀਖਿਆ ਵਿਚ ਕਈ ਚਿੰਤਾਵਾਂ ਦਾ ਖੁਲਾਸਾ ਹੋਇਆ ਹੈ ਜਿਸ ਵਿਚ "ਵਰਦੀ ਵਿਚ ਔਰਤਾਂ ਦਾ ਅਪਮਾਨ ਕਰਨਾ, ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਪੇਸ਼ੇਵਰ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਕਮਜ਼ੋਰ ਕਰਨਾ ਸ਼ਾਮਲ ਹੈ।’’ ਜ਼ਿਕਰਯੋਗ ਹੈ ਕਿ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਪਿਛਲੇ ਹਫ਼ਤੇ ਪਾਕਿਸਤਾਨ '’ਤੇ ਭਾਰਤ ਦੀ ਫੌਜੀ ਕਾਰਵਾਈ ਆਪ੍ਰੇਸ਼ਨ ਸਿੰਦੂਰ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਮੀਡੀਆ ਬ੍ਰੀਫਿੰਗ ਕੀਤੀ ਸੀ।
ਮਹਿਲਾ ਕਮਿਸ਼ਨ ਦੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਮਹਿਮੂਦਾਬਾਦ ਵੱਲੋਂ 7 ਮਈ ਨੂੰ ਜਾਂ ਇਸ ਦੇ ਆਸ-ਪਾਸ ਦਿੱਤੇ ਗਏ ਜਨਤਕ ਬਿਆਨਾਂ ਦਾ ਖ਼ੁਦ ਨੋਟਿਸ ਲਿਆ ਹੈ। ਕਮਿਸ਼ਨ ਦੇ ਨੋਟਿਸ ਨਾਲ ਜੁੜੀ ਆਪਣੀ ਇਕ ਟਿੱਪਣੀ ਵਿੱਚ ਮਹਿਮੂਦਾਬਾਦ ਕਹਿੰਦਾ ਹੈ ਕਿ ਕਰਨਲ ਸੋਫੀਆ ਕੁਰੈਸ਼ੀ ਦੀ ਪ੍ਰਸ਼ੰਸਾ ਕਰਨ ਵਾਲੇ ਸੱਜੇ-ਪੱਖੀ ਲੋਕਾਂ ਨੂੰ ਭੀੜ ਵੱਲੋਂ ਕੀਤੀ ਗਈ ਹੱਤਿਆ ਅਤੇ ਜਾਇਦਾਦਾਂ ਦੀ ਮਨਮਾਨੇ ਢੰਗ ਨਾਲ ਬੁਲਡੋਜ਼ਰਿੰਗ ਦੇ ਪੀੜਤਾਂ ਲਈ ਸੁਰੱਖਿਆ ਦੀ ਮੰਗ ਕਰਨੀ ਚਾਹੀਦੀ ਹੈ। ਉਸ ਨੇ ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਵੱਲੋਂ ਮੀਡੀਆ ਬ੍ਰੀਫਿੰਗਾਂ ਨੂੰ "ਆਪਟੀਕਸ" ਵੀ ਦੱਸਿਆ। ਉਸ ਨੇ ਕਿਹਾ ਸੀ ਕਿ, ‘‘ਆਪਟੀਕਸ ਨੂੰ ਜ਼ਮੀਨੀ ਹਕੀਕਤ ਵਿਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਨਹੀਂ ਤਾਂ ਇਹ ਸਿਰਫ਼ ਪਖੰਡ ਹੈ।’’
ਕਮਿਸ਼ਨ ਨੇ ਮਹਿਮੂਦਾਬਾਦ ਨੂੰ ਬੁੱਧਵਾਰ ਨੂੰ ਤਲਬ ਕੀਤਾ ਸੀ। ਹਾਲਾਂਕਿ ਪੈਨਲ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮਹਿਮੂਦਾਬਾਦ ਵੱਲੋਂ ਇਕ ਈਮੇਲ ਪ੍ਰਾਪਤ ਹੋਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਸਨੂੰ ਦੇਰ ਨਾਲ ਸੂਚਿਤ ਕੀਤਾ ਗਿਆ ਸੀ ਅਤੇ ਇਸ ਲਈ ਉਹ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋ ਸਕਦੇ। ਇਸ ਦੌਰਾਨ ਮਹਿਮੂਦਾਬਾਦ ਨੇ ਕਿਹਾ ਕਿ ਉਸਦੇ ਵਕੀਲਾਂ ਨੇ ਸੰਮਨਾਂ ਦਾ ਵਿਸਤ੍ਰਿਤ ਜਵਾਬ ਪੇਸ਼ ਕੀਤਾ ਹੈ ਅਤੇ ਬੁੱਧਵਾਰ ਨੂੰ ਕਮਿਸ਼ਨ ਦੇ ਸਾਹਮਣੇ ਉਸਦੀ ਪ੍ਰਤੀਨਿਧਤਾ ਕੀਤੀ ਹੈ।
ਮਹਿਮੂਦਾਬਾਦ ਨੇ ਆਪਣੇ ਜਨਤਕ ਬਿਆਨ ਵਿਚ ਕਿਹਾ, ‘‘ਕਮਿਸ਼ਨ ਦੇ ਨੋਟਿਸ ਨਾਲ ਜੁੜੇ ਸਕ੍ਰੀਨਸ਼ਾਟ ਇਹ ਸਪੱਸ਼ਟ ਕਰਦੇ ਹਨ ਕਿ ਮੇਰੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਗਲਤ ਸਮਝਿਆ ਗਿਆ ਹੈ ਅਤੇ ਕਮਿਸ਼ਨ ਦਾ ਇਸ ਮਾਮਲੇ ਵਿਚ ਕੋਈ ਅਧਿਕਾਰ ਖੇਤਰ ਨਹੀਂ ਹੈ। ਮਹਿਲਾ ਕਮਿਸ਼ਨ ਇਕ ਅਜਿਹੀ ਸੰਸਥਾ ਹੈ ਜੋ ਇਕ ਮਹੱਤਵਪੂਰਨ ਕਾਰਜ ਕਰਦੀ ਹੈ; ਹਾਲਾਂਕਿ, ਮੈਨੂੰ ਜਾਰੀ ਕੀਤੇ ਗਏ ਸੰਮਨ ਇਹ ਉਜਾਗਰ ਕਰਨ ਵਿੱਚ ਅਸਫ਼ਲ ਰਹਿੰਦੇ ਹਨ ਕਿ ਮੇਰੀ ਪੋਸਟ ਔਰਤਾਂ ਦੇ ਅਧਿਕਾਰਾਂ ਜਾਂ ਕਾਨੂੰਨਾਂ ਦੇ ਉਲਟ ਕਿਵੇਂ ਹੈ।’’
ਆਪਣੀਆਂ ਪੋਸਟਾਂ ਬਾਰੇ ਮਹਿਮੂਦਾਬਾਦ ਨੇ ਕਿਹਾ ਕਿ, ‘‘ਉਸ ਨੇ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦੀ ਦ੍ਰਿੜ ਕਾਰਵਾਈ ਲਈ ਪ੍ਰਸ਼ੰਸਾ ਕਰਨ ਲਈ ਸੋਚ ਅਤੇ ਬੋਲਣ ਦੀ ਆਜ਼ਾਦੀ ਦੇ ਆਪਣੇ ਬੁਨਿਆਦੀ ਅਧਿਕਾਰ ਦੀ ਵਰਤੋਂ ਕੀਤੀ ਹੈ, ਜਦੋਂ ਕਿ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਹੈ ਜੋ ਨਫ਼ਰਤ ਦਾ ਪ੍ਰਚਾਰ ਕਰਦੇ ਹਨ ਅਤੇ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦੇ ਹਨ।’’ -ਪੀਟੀਆਈ
Advertisement
×