‘Operation Muskaan': ਤਿਲੰਗਾਨਾ ’ਚ ‘ਅਪਰੇਸ਼ਨ ਮੁਸਕਾਨ’ ਤਹਿਤ 7 ਹਜ਼ਾਰ ਤੋਂ ਵੱਧ ਬੱਚੇ ਮੁਕਤ ਕਰਵਾਏ
Over 7,000 children rescued in Telangana in July under ‘Operation Muskaan'-XI; 6,593 ਬੱਚੇ ਦੇ ਪਰਿਵਾਰਾਂ ਨਾਲ ਮਿਲਾਏ ਤੇ 1,049 ਬੱਚੇ ਸ਼ੈਲਟਰ ਹੋਮ ਭੇਜੇ
Advertisement
ਕੇਂਦਰੀ ਗ੍ਰਹਿ ਮੰਤਰਾਲੇ ਦੀ ਦੇਸ਼ ਵਿਆਪੀ ਪਹਿਲਕਦਮੀ ‘ਅਪਰੇਸ਼ਨ ਮੁਸਕਾਨ-11’ ‘Operation Muskaan'-XI ਤਹਿਤ ਲੰਘੇ ਜੁਲਾਈ ਮਹੀਨੇ ਤਿਲੰਗਾਨਾ ਵਿੱਚ 7,678 ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 6,000 ਤੋਂ ਵੱਧ ਨੂੰ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ
Additional Director General of Police (Women Safety Wing) ਚਾਰੂ ਸਿਨਹਾ ਨੇ ਕਿਹਾ ਕਿ ਸੂਬੇ ਵਿੱਚ ਰੇਲਵੇ ਅਤੇ ਬੱਸ ਸਟੇਸ਼ਨ, ਧਾਰਮਿਕ ਸਥਾਨ, ਇੱਟਾਂ ਦੇ ਭੱਠੇ, ਮਕੈਨਿਕ ਦੀਆਂ ਦੁਕਾਨਾਂ, ਨਿਰਮਾਣ ਸਥਾਨ, ਚਾਹ ਦੀਆਂ ਦੁਕਾਨਾਂ ਆਦਿ ਸਣੇ ਕਈ ਥਾਵਾਂ ਦੀ ਪਛਾਣ ਕੀਤੀ ਗਈ ਅਤੇ 12 ਸੂਬਿਆਂ ਦੇ ਕੁੱਲ 7,678 ਬੱਚਿਆਂ (7149 ਲੜਕੇ ਅਤੇ 529 ਲੜਕੀਆਂ) ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚ ਨੇਪਾਲ ਦੇ ਚਾਰ ਬੱਚੇ ਵੀ ਸ਼ਾਮਲ ਸਨ।
ਪੁਲੀਸ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 1,713 ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ 1,718 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ, 6,593 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਜਦੋਂ ਕਿ 1,049 ਬੱਚਿਆਂ ਨੂੰ ਸ਼ੈਲਟਰ ਹੋਮ ਭੇਜਿਆ ਗਿਆ।
ਬਿਆਨ ’ਚ ਕਿਹਾ ਗਿਆ ਕਿ ਤਿਲੰਗਾਨਾ ਪੁਲੀਸ ਵੱਖ ਵੱਖ ਏਜੰਸੀਆਂ ਦੇ ਸਹਿਯੋਗ ਨਾਲ child trafficking and bonded labour ਨੂੰ ਖਤਮ ਕਰਨ ਲਈ ਵਚਨਬੱਧ ਹੈ।
Advertisement
Advertisement
×