ਆਨਲਾਈਨ ਸੱਟੇਬਾਜ਼ੀ: ਈਡੀ ਵੱਲੋਂ ਵਿਨਜ਼ੋ (WinZO) ਅਤੇ ਗੇਮਜ਼ਕਰਾਫਟ (Gamezkraft) ਦੇ ਟਿਕਾਣਿਆਂ ’ਤੇ ਛਾਪੇਮਾਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਆਨਲਾਈਨ ਗੇਮਿੰਗ ਪਲੇਟਫਾਰਮਾਂ ਵਿਨਜ਼ੋ (WinZO) ਅਤੇ ਗੇਮਜ਼ਕਰਾਫਟ (Gamezkraft) ਨਾਲ ਸਬੰਧਤ ਅਹਾਤਿਆਂ ’ਤੇ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਕੁੱਲ 11 ਥਾਵਾਂ ਨੂੰ ਕਵਰ ਕੀਤਾ ਗਿਆ ਹੈ,...
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਆਨਲਾਈਨ ਗੇਮਿੰਗ ਪਲੇਟਫਾਰਮਾਂ ਵਿਨਜ਼ੋ (WinZO) ਅਤੇ ਗੇਮਜ਼ਕਰਾਫਟ (Gamezkraft) ਨਾਲ ਸਬੰਧਤ ਅਹਾਤਿਆਂ ’ਤੇ ਛਾਪੇ ਮਾਰੇ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਕੁੱਲ 11 ਥਾਵਾਂ ਨੂੰ ਕਵਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜ ਬੰਗਲੁਰੂ ਵਿੱਚ, ਚਾਰ ਦਿੱਲੀ ਵਿੱਚ ਅਤੇ ਦੋ ਗੁਰੂਗ੍ਰਾਮ (ਹਰਿਆਣਾ) ਵਿੱਚ ਸਥਿਤ ਹਨ।
ਈਡੀ ਸੂਤਰਾਂ ਨੇ ਦੱਸਿਆ ਕਿ ਇਹ ਤਲਾਸ਼ੀ ਕਾਰਵਾਈ ਬੰਗਲੁਰੂ ਜ਼ੋਨਲ ਦਫ਼ਤਰ ਵੱਲੋਂਦੋ ਆਨਲਾਈਨ ਗੇਮਿੰਗ ਕੰਪਨੀਆਂ ਵਿਰੁੱਧ ਕੀਤੀ ਜਾ ਰਹੀ ਹੈ, ਜੋ ਵਿਨਜ਼ੋ ਐਪ ਅਤੇ ਗੇਮਜ਼ਕਰਾਫਟ (pocket52.com) ਨਾਮਕ ਵੈੱਬਸਾਈਟਾਂ ਦੀ ਮਾਲਕ ਹਨ। ਈਡੀ ਦੀ ਕਾਰਵਾਈ ਬਾਰੇ ਟਿੱਪਣੀ ਲਈ ਤੁਰੰਤ ਦੋਵਾਂ ਪਲੇਟਫਾਰਮਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਕਾਰਵਾਈ ਵਿੱਚ ਦੋਵੇਂ ਗੇਮਿੰਗ ਆਪਰੇਟਰਾਂ ਦੇ ਕਾਰਪੋਰੇਟ ਦਫ਼ਤਰਾਂ ਦੇ ਨਾਲ-ਨਾਲ ਉਨ੍ਹਾਂ ਦੇ ਸੀਈਓਜ਼, ਸੀਓਓਜ਼ ਅਤੇ ਸੀਐਫਓਜ਼ ਦੀਆਂ ਰਿਹਾਇਸ਼ਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੋਸ਼ ਲਾਇਆ ਕਿ ਪੀੜਤਾਂ ਵੱਲੋਂ ਦਰਜ ਕਰਵਾਈਆਂ ਗਈਆਂ ਪੁਲੀਸ ਐੱਫਆਈਆਰਜ਼ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਇਹਨਾਂ ਗੇਮਿੰਗ ਕੰਪਨੀਆਂ ਨੇ ਐਪ ਦੇ ਐਲਗੋਰਿਦਮ ਨੂੰ "ਹੇਰਾਫੇਰੀ" ਕੀਤੀ, ਜਿਸ ਨਾਲ ਗੇਮਰਾਂ ਨੂੰ ਨੁਕਸਾਨ ਹੋਇਆ।
ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਪ੍ਰਮੋਟਰਾਂ ਕੋਲ ਕ੍ਰਿਪਟੋ ਵਾਲੇਟ ਮਲਕੀਅਤ ਸਨ, ਜੋ ਕ੍ਰਿਪਟੋ ਕਰੰਸੀ ਰਾਹੀਂ ਮਨੀ ਲਾਂਡਰਿੰਗ ਵੱਲ ਇਸ਼ਾਰਾ ਕਰਦੇ ਹਨ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇੱਕ ਕਾਨੂੰਨ ਬਣਾ ਕੇ ਭਾਰਤ ਵਿੱਚ ਅਸਲ ਪੈਸੇ ਵਾਲੀ ਆਨਲਾਈਨ ਗੇਮਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ।

