ਆਨਲਾਈਨ ਸੱਟੇਬਾਜ਼ੀ: ਅਦਾਕਾਰ ਵਿਜੈ ਦੇਵਰਕੌਂਡਾ ਈਡੀ ਅੱਗੇ ਪੇਸ਼
ਅਦਾਕਾਰ ਵਿਜੈ ਦੇਵਰਕੌਂਡਾ ਕੁਝ ਪਲੈਟਫਾਰਮਾਂ ’ਤੇ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਤੇ ਜੂਏ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੀ ਕੜੀ ਵਜੋਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਇਆ। ਫ਼ਿਲਮ ‘ਲਾਈਗਰ’ ਦਾ ਅਦਾਕਾਰ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਪੁੱਛ ਪੜਤਾਲ ਲਈ...
Advertisement
ਅਦਾਕਾਰ ਵਿਜੈ ਦੇਵਰਕੌਂਡਾ ਕੁਝ ਪਲੈਟਫਾਰਮਾਂ ’ਤੇ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਤੇ ਜੂਏ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੀ ਕੜੀ ਵਜੋਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਇਆ। ਫ਼ਿਲਮ ‘ਲਾਈਗਰ’ ਦਾ ਅਦਾਕਾਰ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਪੁੱਛ ਪੜਤਾਲ ਲਈ ਇੱਥੇ ਉਸ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਇਆ। ਇਸ ਤੋਂ ਪਹਿਲਾਂ ਅਦਾਕਾਰ ਪ੍ਰਕਾਸ਼ ਰਾਜ 30 ਜੁਲਾਈ ਨੂੰ ਇਸ ਮਾਮਲੇ ਸਬੰਧੀ ਈਡੀ ਅੱਗੇ ਪੇਸ਼ ਹੋਇਆ ਸੀ। ਰਾਜ ਤੋਂ ਇਲਾਵਾ, ਈਡੀ ਨੇ ਅਦਾਕਾਰ ਰਾਣਾ ਡੱਗੂਬਾਤੀ, ਵਿਜੈ ਦੇਵਰਕੌਂਡਾ ਅਤੇ ਲਕਸ਼ਮੀ ਮੰਚੂ ਨੂੰ ਵੀ ਇਸ ਮਾਮਲੇ ਵਿੱਚ ਪੁੱਛ ਪੜਤਾਲ ਲਈ ਤਲਬ ਕੀਤਾ ਸੀ। ਅਧਿਕਾਰਤ ਸੂਤਰਾਂ ਅਨੁਸਾਰ ਅਦਾਕਾਰਾਂ ਨੇ ‘ਗੈਰ-ਕਾਨੂੰਨੀ’ ਫੰਡ ਜੁਟਾਉਣ ਲਈ ਕਥਿਤ ਤੌਰ ’ਤੇ ਸ਼ਾਮਲ ਆਨਲਾਈਨ ਸੱਟੇਬਾਜ਼ੀ ਐਪਸ ਦਾ ਸਮਰਥਨ ਕੀਤਾ ਸੀ
Advertisement
Advertisement
×