ਭਾਰਤ ’ਚ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਗਿਣਤੀ 43 ਫ਼ੀਸਦੀ ਘਟੀ
ਭਾਰਤ ਵਿੱਚ ਇੱਕ ਵਰ੍ਹੇ ’ਚ ਟੀਕਾਕਰਨ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ (‘ਜ਼ੀਰੋ ਡੋਜ਼ ਚਿਲਡਰਨ’) ਦੀ ਗਿਣਤੀ 43 ਫ਼ੀਸਦੀ ਘਟ ਗਈ ਹੈ। ਇਹ ਖੁਲਾਸਾ ਡਬਲਿਊਐੱਚਓ ਅਤੇ ਯੂਨੀਸੈੱਫ ਵੱਲੋਂ ਅੱਜ ਜਾਰੀ ਕੀਤੇ ਨਵੇਂ ਅੰਕੜਿਆਂ ਤੋਂ ਹੋਇਆ ਹੈ। ਅੰਕੜਿਆਂ ਮੁਤਾਬਕ ਭਾਰਤ ’ਚ ਸਾਲ...
Advertisement
ਭਾਰਤ ਵਿੱਚ ਇੱਕ ਵਰ੍ਹੇ ’ਚ ਟੀਕਾਕਰਨ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ (‘ਜ਼ੀਰੋ ਡੋਜ਼ ਚਿਲਡਰਨ’) ਦੀ ਗਿਣਤੀ 43 ਫ਼ੀਸਦੀ ਘਟ ਗਈ ਹੈ। ਇਹ ਖੁਲਾਸਾ ਡਬਲਿਊਐੱਚਓ ਅਤੇ ਯੂਨੀਸੈੱਫ ਵੱਲੋਂ ਅੱਜ ਜਾਰੀ ਕੀਤੇ ਨਵੇਂ ਅੰਕੜਿਆਂ ਤੋਂ ਹੋਇਆ ਹੈ। ਅੰਕੜਿਆਂ ਮੁਤਾਬਕ ਭਾਰਤ ’ਚ ਸਾਲ 2023 ’ਚ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਗਿਣਤੀ 1.6 ਮਿਲੀਅਨ ਸੀ ਜੋ ਸਾਲ 2024 ਵਿੱਚ ਘਟ ਕੇ 0.9 ਮਿਲੀਅਨ ਰਹਿ ਗਈ ਹੈ, ਜੋ ਲਗਪਗ 7 ਲੱਖ ਬੱਚੇ ਬਣਦੇ ਹਨ। ਦੱਖਣੀ ਏਸ਼ੀਆ (ਸਾਊਥ ਏਸ਼ੀਆ) ਲਈ ਯੂਨੀਸੈੱਫ ਦੇ ਖੇਤਰੀ ਨਿਰਦੇਸ਼ਕ ਸੰਜੈ ਨੇ ਕਿਹਾ, ‘ਇਹ ਦੱਖਣੀ ਏਸ਼ੀਆ ਲਈ ਮਾਣ ਵਾਲੀ ਗੱਲ ਹੈ। ਪਹਿਲਾਂ ਦੇ ਮੁਕਾਬਲੇ ਅੱਜ ਵੱਧ ਬੱਚੇ ਸੁਰੱਖਿਅਤ ਹਨ।’ ਉਨ੍ਹਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਬੱਚਿਆਂ ਦੇ ਮੁਕੰਮਲ ਟੀਕਾਕਰਨ ’ਤੇ ਵੀ ਜ਼ੋਰ ਦਿੱਤਾ। ਦੱਖਣ ਏਸ਼ੀਆ ਨੇ ਟੀਕਾਕਰਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਵਰੇਜ਼ ਹਾਸਲ ਕੀਤੀ ਹੈ। ਸਾਲ 2024 ਵਿੱਚ 92 ਫ਼ੀਸਦੀ ਬੱਚਿਆਂ ਨੂੰ ਡੀਟੀਪੀ ਵੈਕਸੀਨ ਦੀ ਤੀਜੀ ਡੋਜ਼ ਦਿੱਤੀ ਗਈ।
Advertisement
Advertisement