NTA: ਨੈਸ਼ਨਲ ਟੈਸਟਿੰਗ ਏਜੰਸੀ ਭਰਤੀ ਪ੍ਰੀਖਿਆਵਾਂ ਨਹੀਂ ਲਏਗੀ: ਪ੍ਰਧਾਨ
ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਐੱਨਟੀਏ ਸਿਰਫ਼ ਉਚੇਰੀ ਸਿੱਖਿਆ ਸੰਸਥਾਵਾਂ ਲਈ ਦਾਖ਼ਲਾ ਪ੍ਰੀਖਿਆਵਾਂ ਹੀ ਲਏਗੀ
Advertisement
ਨਵੀਂ ਦਿੱਲੀ, 17 ਦਸੰਬਰ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਅਗਲੇ ਸਾਲ (2025) ਤੋਂ ਸਿਰਫ਼ ਉਚੇਰੀ ਸਿੱਖਿਆ ਸੰਸਥਾਵਾਂ ਲਈ ਹੀ ਦਾਖ਼ਲਾ ਪ੍ਰੀਖਿਆ ਕਰਵਾਏਗੀ ਤੇ ਏਜੰਸੀ ਵੱਲੋਂ ਭਰਤੀ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨੀਟ-ਯੂਜੀ ਪ੍ਰੀਖਿਆ ਪੈੱਨ-ਪੇਪਰ ਮੋਡ ਜਾਂ ਆਨਲਾਈਨ ਕਰਵਾਉਣ ਨੂੰ ਲੈ ਕੇ ਸਿਹਤ ਮੰਤਰਾਲੇ ਨਾਲ ਗੱਲਬਾਤ ਜਾਰੀ ਹੈ। ਪ੍ਰਧਾਨ ਨੇ ਕਿਹਾ, ‘‘ਸਰਕਾਰ ਨੇੜ ਭਵਿੱਖ ਵਿਚ ਕੰਪਿਊਟਰ ਅਡੈਪਟਿਵ ਟੈਸਟ ਤੇ ਟੈੱਕ-ਡਰੀਵਨ (ਤਕਨਾਲੋਜੀ ਅਧਾਰਿਤ) ਦਾਖ਼ਲ ਪ੍ਰੀਖਿਆਵਾਂ ਲੈਣ ਬਾਰੇ ਵਿਚਾਰ ਕਰ ਰਹੀ ਹੈ।’’ ਪ੍ਰੀਖਿਆ ਸੁਧਾਰਾਂ ਦੀ ਗੱਲ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਅਗਲੇ ਸਾਲ ਐੱਨਟੀਏ ਦਾ ਪੁਨਰ ਗਠਨ ਕੀਤਾ ਜਾਵੇਗਾ ਤੇ ਦਸ ਨਵੀਆਂ ਪੋਸਟਾਂ ਸਿਰਜੀਆਂ ਜਾਣਗੀਆਂ। -ਪੀਟੀਆਈ
Advertisement
Advertisement
×