DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨਆਰਆਈ ਉਦਯੋਗਪਤੀ ਲਾਰਡ ਸਵਰਾਜ ਪਾਲ ਦਾ ਲੰਡਨ ’ਚ ਦੇਹਾਂਤ

ਜਲੰਧਰ ਦੇ ਜੰਮਪਲ ਨੇ 94 ਸਾਲ ਦੀ ੳੁਮਰ ’ਚ ਲਿਆ ਆਖ਼ਰੀ ਸਾਹ
  • fb
  • twitter
  • whatsapp
  • whatsapp
Advertisement

ਭਾਰਤੀ ਮੂਲ ਦੇ ਉੱਘੇ ਬਰਤਾਨਵੀ ਕਾਰੋਬਾਰੀ, ਸਮਾਜਸੇਵੀ ਅਤੇ ਹਾਊਸ ਆਫ ਲਾਰਡਜ਼ ਦੇ ਮੈਂਬਰ, ਲਾਰਡ ਸਵਰਾਜ ਪਾਲ ਦਾ ਵੀਰਵਾਰ ਸ਼ਾਮ ਨੂੰ ਲੰਡਨ ਵਿੱਚ 94 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਯੂਕੇ ਆਧਾਰਿਤ Caparo Group of industries ਦੇ ਸੰਸਥਾਪਕ ਲਾਰਡ ਪਾਲ ਨੂੰ ਹਾਲ ਹੀ ਵਿੱਚ ਬਿਮਾਰ ਹੋਣ ਮਗਰੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ X ’ਤੇ ਆਪਣੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ, ‘‘ਸ੍ਰੀ ਸਵਰਾਜ ਪਾਲ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਯੂਕੇ ਵਿੱਚ ਉਦਯੋਗ, ਪਰਉਪਕਾਰ ਅਤੇ ਜਨਤਕ ਸੇਵਾਵਾਂ ਵਿੱਚ ਉਨ੍ਹਾਂ ਦਾ ਯੋਗਦਾਨ ਅਤੇ ਭਾਰਤ ਨਾਲ ਨੇੜਲੇ ਸਬੰਧਾਂ ਲਈ ਉਨ੍ਹਾਂ ਦੇ ਅਟੁੱਟ ਸਮਰਥਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਂ ਸਾਡੀਆਂ ਬਹੁਤ ਸਾਰੀਆਂ ਮੁਲਾਕਾਤਾਂ ਨੂੰ ਪਿਆਰ ਨਾਲ ਯਾਦ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ।’’

ਲਾਰਡ ਪਾਲ ਦਾ ਜਨਮ 18 ਫਰਵਰੀ, 1931 ਨੂੰ ਜਲੰਧਰ ਵਿੱਚ ਹੋਇਆ ਸੀ ਅਤੇ ਇੱਥੇ ਹੀ ਉਨ੍ਹਾਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ 1949 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਸਾਇੰਸ ਦੀ ਬੈਚੂਲਰ ਡਿਗਰੀ ਕੀਤੀ ਅਤੇ ਫਿਰ ਅਗਲੇਰੀ ਪੜ੍ਹਾਈ ਲਈ ਯੂਐੱਸਏ ਚਲੇ ਗਏ।

Advertisement
×