DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਣ ਭਾਰਤ ਨੂੰ ਚੀਨ, ਅਮਰੀਕਾ ਤੇ ਪਾਕਿ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ: ਕਾਂਗਰਸ

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਕਿਹਾ ਕਿ ਉਹ ਕਦੇ ਦੇਸ਼ ’ਚ ‘ਟੌਪ-ਟਮਾਟਰ, ਪਿਆਜ਼ ਅਤੇ ਆਲੂ’ ਦੀਆਂ ਕੀਮਤਾਂ ਲਈ ਚੁਣੌਤੀ ਦੀ ਗੱਲ ਕਰਦੇ ਸਨ ਪਰ ਹੁਣ ਭਾਰਤ ਨੂੰ ‘ਕੈਪ-ਚੀਨ, ਅਮਰੀਕਾ ਤੇ ਪਾਕਿਸਤਾਨ’ ਤੋਂ ਪੈਦਾ ਹੋਣ ਵਾਲੀਆਂ ਸਿਆਸੀ...
  • fb
  • twitter
  • whatsapp
  • whatsapp
Advertisement

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਕਿਹਾ ਕਿ ਉਹ ਕਦੇ ਦੇਸ਼ ’ਚ ‘ਟੌਪ-ਟਮਾਟਰ, ਪਿਆਜ਼ ਅਤੇ ਆਲੂ’ ਦੀਆਂ ਕੀਮਤਾਂ ਲਈ ਚੁਣੌਤੀ ਦੀ ਗੱਲ ਕਰਦੇ ਸਨ ਪਰ ਹੁਣ ਭਾਰਤ ਨੂੰ ‘ਕੈਪ-ਚੀਨ, ਅਮਰੀਕਾ ਤੇ ਪਾਕਿਸਤਾਨ’ ਤੋਂ ਪੈਦਾ ਹੋਣ ਵਾਲੀਆਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤੇਵਰ ਲਗਾਤਾਰ ਸਖ਼ਤ ਹੁੰਦੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਨੇ ਟਰੰਪ ਨਾਲ ਆਪਣੀ ਨਿੱਜੀ ਦੋਸਤੀ ’ਚ ਬਹੁਤ ਨਿਵੇਸ਼ ਕੀਤਾ ਜਿਵੇਂ ਪਹਿਲਾਂ ਉਨ੍ਹਾਂ ਸ਼ੀ ਜਿਨਪਿੰਗ ਨਾਲ ਕੀਤਾ ਸੀ ਪਰ ਹੁਣ ਦੋਵੇਂ ਆਗੂਆਂ ਨੂੰ ਸਮਝ ਆ ਗਈ ਹੈ ਕਿ ਮੋਦੀ ਨੂੰ ਹੰਕਾਰ ਅਤੇ ਜਨੂੰਨੀ ਸੁਭਾਅ ਕਾਰਨ ਕਿਵੇਂ ਚਲਾਇਆ ਜਾ ਸਕਦਾ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਅਮਰੀਕਾ ਵੱਲੋਂ 25 ਫ਼ੀਸਦ ਟੈਰਿਫ ’ਤੇ ਜੁਰਮਾਨਾ ਲਗਾਉਣ ਦਾ ਐਲਾਨ ‘ਸੌਦੇਬਾਜ਼ੀ ਦੀ ਰਣਨੀਤੀ’ ਹੋ ਸਕਦੀ ਹੈ। ਸੰਸਦੀ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਰੂਰ ਨੇ ਕਿਹਾ ਕਿ ਜੇ ਕੋਈ ਵਧੀਆ ਸਮਝੌਤਾ ਸੰਭਵ ਨਹੀਂ ਹੈ ਤਾਂ ਸਾਨੂੰ ਪਿੱਛੇ ਹਟਣਾ ਪੈ ਸਕਦਾ ਹੈ। ਥਰੂਰ ਨੇ ਅਮਰੀਕਾ ’ਤੇ ਤਨਜ਼ ਕਸਦਿਆਂ ਕਿਹਾ ਕਿ ਉਹ ‘ਤੇਲ ਭੰਡਾਰ’ ਵਿਕਸਤ ਕਰਨ ਲਈ ਪਾਕਿਸਤਾਨ ਨਾਲ ਕੰਮ ਕਰਨ ਜਾ ਰਿਹਾ ਹੈ ਅਤੇ ਪਾਕਿਸਤਾਨ ’ਚ ਤੇਲ ਲੱਭਣ ਲਈ ਉਹ ਉਸ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ।

ਭਾਰਤ ਲਈ ਆਤਮ-ਨਿਰਭਰ ਬਣਨ ਦਾ ਮੌਕਾ: ਮਾਇਆਵਤੀ

ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਦੀ ਚੁਣੌਤੀ ਨਾਲ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦਾ ਮੌਕਾ ਹੈ। ਮਾਇਆਵਤੀ ਨੇ ‘ਐਕਸ’ ’ਤੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਨੂੰ ਦੋਸਤ ਆਖੇ ਜਾਣ ਦੇ ਬਾਵਜੂਦ ਪਹਿਲੀ ਅਗਸਤ ਤੋਂ 25 ਫ਼ੀਸਦ ਟੈਰਿਫ ਅਤੇ ਜੁਰਮਾਨਾ ਲਗਾਏ ਜਾਣ ਦਾ ਫ਼ੈਸਲਾ ਨਵੀਂ ਚੁਣੌਤੀ ਹੈ।

Advertisement

ਕੇਂਦਰ ਸਰਕਾਰ ਨੂੰ ਇਸ ਮੌਕੇ ਨੂੰ ਆਤਮ-ਨਿਰਭਰ ਬਣਨ ’ਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਰਥਚਾਰੇ ’ਤੇ ਕੋਈ ਪ੍ਰਭਾਵ ਨਾ ਪਵੇ।’’ ਮਾਇਆਵਤੀ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਮੁਤਾਬਕ ਕਿਸਾਨਾਂ, ਛੋਟੀਆਂ ਅਤੇ ਦਰਮਿਆਨੀ ਸਨਅਤਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ। -ਪੀਟੀਆਈ

Advertisement
×