ਹੁਣ ਅਭਿਸ਼ੇਕ ਬੱਚਨ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ
ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੋਂ ਬਾਅਦ ਹੁਣ ਉਸ ਦੇ ਪਤੀ ਅਭਿਨੇਤਾ ਅਭਿਸ਼ੇਕ ਬੱਚਨ ਨੇ ਵੀ ਪਰਸਨੈਲਿਟੀ ਰਾਈਟਸ (ਸ਼ਖਸੀਅਤ ਦੇ ਅਧਿਕਾਰ) ਦੀ ਰਾਖੀ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਭਿਸ਼ੇਕ ਨੇ ਪਟੀਸ਼ਨ ਦਾਇਰ ਕਰਕੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਨੂੰ ਉਸ ਦਾ...
Advertisement
ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੋਂ ਬਾਅਦ ਹੁਣ ਉਸ ਦੇ ਪਤੀ ਅਭਿਨੇਤਾ ਅਭਿਸ਼ੇਕ ਬੱਚਨ ਨੇ ਵੀ ਪਰਸਨੈਲਿਟੀ ਰਾਈਟਸ (ਸ਼ਖਸੀਅਤ ਦੇ ਅਧਿਕਾਰ) ਦੀ ਰਾਖੀ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਭਿਸ਼ੇਕ ਨੇ ਪਟੀਸ਼ਨ ਦਾਇਰ ਕਰਕੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਨੂੰ ਉਸ ਦਾ ਨਾਂ, ਤਸਵੀਰਾਂ ਅਤੇ ਮਸਨੂਈ ਬੌਧਿਕਤਾ (ਏ ਆਈ) ਦੀ ਵਰਤੋਂ ਕਰਕੇ ਬਣਾਈਆਂ ਗਈਆਂ ਫਰਜ਼ੀ ਵੀਡੀਓਜ਼ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਰੋਕਣ ਦੀ ਮੰਗ ਕੀਤੀ ਹੈ। ਅਦਾਲਤ ਨੇ ਅਭਿਸ਼ੇਕ ਬੱਚਨ ਵੱਲੋਂ ਪੇਸ਼ ਹੋਏ ਵਕੀਲ ਨੂੰ ਇਸ ਨਾਲ ਸਬੰਧਤ ਯੂ ਆਰ ਐੱਲ ਦੀ ਜਾਣਕਾਰੀ ਦੇਣ ਲਈ ਕਿਹਾ, ਤਾਂ ਜੋ ਗੂਗਲ ਨੂੰ ਇਸ ਨੂੰ ਹਟਾਉਣ ਦਾ ਹੁਕਮ ਦਿੱਤਾ ਜਾ ਸਕੇ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ ਨੂੰ ਸੰਯੁਕਤ ਰਜਿਸਟਰਾਰ ਅੱਗੇ ਅਤੇ 15 ਜਨਵਰੀ 2026 ਨੂੰ ਅਦਾਲਤ ਵਿੱਚ ਤੈਅ ਕੀਤੀ ਹੈ। ਐਸ਼ਵਰਿਆ ਦੇ ਮਾਮਲੇ ਦੀ ਸੁਣਵਾਈ ਵੀ ਇਨ੍ਹਾਂ ਦਿਨਾਂ ਨੂੰ ਹੀ ਹੋਵੇਗੀ।
Advertisement
Advertisement
×