DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਹਲਕਿਆਂ ਦੀ ਵੋਟਰ ਸੂਚੀ ’ਚ ਨਾਮ ਹੋਣ ’ਤੇ ਕਾਂਗਰਸੀ ਆਗੂ ਪਵਨ ਖੇੜਾ ਨੂੰ ਨੋਟਿਸ

Poll body's notice to Cong's Pawan Khera for name in voter list of 2 constituencies in Delhi; ਚੋਣ ਅਥਾਰਟੀ ਨੇ ਨੋਟਿਸ ਜਾਰੀ ਕਰਕੇ 8 ਸਤੰਬਰ ਤੱਕ ਜਵਾਬ ਮੰਗਿਆ
  • fb
  • twitter
  • whatsapp
  • whatsapp
Advertisement

ਦਿੱਲੀ ਦੇ ਚੋਣ ਅਧਿਕਾਰੀਆਂ ਨੇ ਕਾਂਗਰਸ ਨੇਤਾ ਪਵਨ ਖੇੜਾ ਨੂੰ ਇੱਕ ਤੋਂ ਵੱਧ ਹਲਕਿਆਂ ਦੀ ਵੋਟਰ ਸੂਚੀ ਵਿੱਚ ਨਾਮ ਹੋੋਣ ’ਤੇ ਨੋਟਿਸ ਜਾਰੀ ਕੀਤਾ ਹੈ।

ਨਵੀਂ ਦਿੱਲੀ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਖੇੜਾ ਨੂੰ ‘ਐਕਸ’ ਉੱਤੇ ਜਾਰੀ ਕੀਤੇ ਗਏ ਨੋਟਿਸ ਦੀ ਇੱਕ ਕਾਪੀ ਸਾਂਝੀ ਕੀਤੀ। ਕਾਂਗਰਸੀ ਨੇਤਾ ਨੂੰ 8 ਸਤੰਬਰ ਨੂੰ ਸਵੇਰੇ 11 ਵਜੇ ਤੱਕ ਨੋਟਿਸ ਦਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।

Advertisement

ਨੋਟਿਸ ’ਚ ਕਿਹਾ ਗਿਆ, ‘‘ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਤੁਸੀਂ ਆਪਣਾ ਨਾਮ ਇੱਕ ਤੋਂ ਵੱਧ ਹਲਕਿਆਂ ਦੀ ਵੋਟਰ ਸੂਚੀ ਵਿੱਚ ਦਰਜ ਕਰਵਾਇਆ ਹੈ।’’   ਨੋਟਿਸ ਮੁਤਾਬਕ ਪਵਨ ਖੇੜਾ ਦਾ ਨਾਮ ਨਵੀਂ ਦਿੱਲੀ ਅਤੇ ਜੰਗਪੁਰਾ ਵਿਧਾਨ ਸਭਾ ਹਲਕਿਆਂ ਵਿੱਚ ਵੋਟਰ ਵਜੋਂ ਦਰਜ ਹੈ।

ਇਸ ਵਿੱਚ ਕਿਹਾ ਗਿਆ, ‘‘ਜਿਵੇਂ ਕਿ ਤਹਾਨੂੰ ਪਤਾ ਹੋਵੇਗਾ ਕਿ ਲੋਕ ਪ੍ਰਤੀਨਿਧਤਾ ਐਕਟ 1950 Representation of People Act 1950 ਤਹਿਤ ਇੱਕ ਤੋਂ ਵੱਧ ਹਲਕਿਆਂ ਦੀ ਵੋਟਰ ਸੂਚੀ ਵਿੱਚ ਨਾਮ ਦਰਜ ਹੋਣਾ ਸਜ਼ਾਯੋਗ ਅਪਰਾਧ ਹੈ। ਇਸ ਲਈ, ਤੁਹਾਨੂੰ ਕਾਰਨ ਦੱਸਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਕਤ ਐਕਟ ਦੇ ਤਹਿਤ ਤੁਹਾਡੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ।’’
ਦੂਜੇ ਪਾਸੇ ਕਾਂਗਰਸੀ ਆਗੂ ਪਵਨ ਖੇੜਾ ਨੇ ਦੋ ਵੋਟਰ ਸ਼ਨਾਖਤੀ ਹੋਣ ਅਤੇ ਭਾਜਪਾ ਵੱਲੋਂ ਲਾਏ ਦੋਸ਼ਾਂ ’ਤੇ ਜਵਾਬ ਦਿੰਦਿਆਂ ਆਖਿਆ, ‘‘ਮੈਨੂੰ ਉਨ੍ਹਾਂ (ਅਮਿਤ ਮਾਲਵੀਆ) ਤੋਂ ਹੀ ਪਤਾ ਲੱਗਾ ਕਿ ਮੇਰੇ ਕੋਲ ਦੂਜਾ EPIC (ਵੋਟਰ ਫੋਟੋ ਸ਼ਨਾਖਤੀ ਕਾਰਡ) ਹੈ। ਮੈਂ 2016-17 ਵਿੱਚ ਇਸ ਨੂੰ ਹਟਾਉਣ ਲਈ ਅਰਜ਼ੀ ਦਿੱਤੀ ਸੀ, ਪਰ ਅਜਿਹਾ ਲੱਗਦਾ ਹੈ ਕਿ ਅਜਿਹਾ ਨਹੀਂ ਹੋਇਆ ਅਤੇ ਇਸ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।’’ ਖੇੜਾ ਨੇ ਇਹ ਵੀ ਮੰਗ ਕੀਤੀ ਕਿ ਚੋਣ ਕਮਿਸ਼ਨ (EC) ਨੂੰ ਉਨ੍ਹਾਂ ਵਿਰੁੱਧ ਲਾਏ ਦੋਸ਼ਾਂ ’ਤੇ ਭਾਜਪਾ ਤੋਂ ਹਲਫ਼ਨਾਮਾ ਮੰਗਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਅੱਜ ਭਾਜਪਾ ਨੇ ਦੋਸ਼ ਲਾਇਆ ਸੀ ਕਿ ਖੇੜਾ ਕੋਲ ਦੋ ਵੋਟਰ ਸ਼ਨਾਖਤੀ ਕਾਰਡ  ਹਨ ਅਤੇ ਰਾਹੁਲ ਗਾਂਧੀ ਬਿਹਾਰ ਵਿੱਚ ਵੋਟਰ ਸੂਚੀ ਵਿੱਚ ਸੋਧ ਵਿਰੁੱਧ ਮੁਹਿੰਮ ਚਲਾ ਰਹੇ ਹਨ ਤਾਂ ਕਿ ਆਪਣੀ ਪਾਰਟੀ ਵੱਲੋਂ ਕੀਤੀ ‘ਵੋਟਾਂ ਦੀ ਚੋਰੀ’ ਨੂੰ ‘‘ਬਚਾਇਆ ਜਾ ਸਕੇ ਅਤੇ ਲੁਕਾਇਆ ਜਾ ਸਕੇ।’’
Advertisement
×