DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੰਧ ਜਲ ਸੰਧੀ ’ਚ ਸੋਧ ਬਾਰੇ ਭਾਰਤ ਵੱਲੋਂ ਪਾਕਿ ਨੂੰ ਨੋਟਿਸ

ਨਵੀਂ ਦਿੱਲੀ, 18 ਸਤੰਬਰ Indus Water Treaty: ਭਾਰਤ ਵੱਲੋਂ ਛੇ ਦਹਾਕੇ ਪੁਰਾਣੀ ਸਿੰਧ ਜਲ ਸੰਧੀ ਵਿਚ ਤਰਮੀਮਾਂ ਕਰਨ ਲਈ ਪਾਕਿਸਤਾਨ ਉਤੇ ਜ਼ੋਰ ਪਾਇਆ ਜਾ ਰਿਾ ਹੈ ਅਤੇ ਜਾਣਕਾਰੀ ਮੁਤਾਬਕ ਭਾਰਤ ਨੇ ਇਸ ਮੁਤੱਲਕ ਪਾਕਿਸਤਾਨ ਨੂੰ ਰਸਮੀ ਨੋਟਿਸ ਜਾਰੀ ਕਰ ਦਿੱਤਾ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 18 ਸਤੰਬਰ

Indus Water Treaty: ਭਾਰਤ ਵੱਲੋਂ ਛੇ ਦਹਾਕੇ ਪੁਰਾਣੀ ਸਿੰਧ ਜਲ ਸੰਧੀ ਵਿਚ ਤਰਮੀਮਾਂ ਕਰਨ ਲਈ ਪਾਕਿਸਤਾਨ ਉਤੇ ਜ਼ੋਰ ਪਾਇਆ ਜਾ ਰਿਾ ਹੈ ਅਤੇ ਜਾਣਕਾਰੀ ਮੁਤਾਬਕ ਭਾਰਤ ਨੇ ਇਸ ਮੁਤੱਲਕ ਪਾਕਿਸਤਾਨ ਨੂੰ ਰਸਮੀ ਨੋਟਿਸ ਜਾਰੀ ਕਰ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਕਿਸ਼ਨਗੰਗਾ ਅਤੇ ਰਤਲੇ ਪਣ-ਬਿਜਲੀ ਪ੍ਰਾਜੈਕਟਾਂ ਸਬੰਧੀ ਲੰਬੇ ਸਮੇਂ ਤੋਂ ਜਾਰੀ ਵਿਵਾਦ ਨੇ ਭਾਰਤ ਨੂੰ ਅਜਿਹਾ ਕਰਨ ਦੇ ਰਾਹ ਪਾਇਆ ਹੈ।

Advertisement

ਸੂਤਰਾਂ ਨੇ ਕਿਹਾ, ‘‘ਭਾਰਤ ਨੇ ਸਿੰਧ ਜਲ ਸੰਧੀ ਦੀ ਧਾਰਾ XII(3) ਤਹਿਤ ਸਿੰਧ ਜਲ ਸੰਧੀ ਦੀ ਸਮੀਖਿਆ ਅਤੇ ਇਸ ਵਿਚ ਸੋਧਾਂ ਕਰਨ ਲਈ ਪਾਕਿਸਤਾਨ ਨੂੰ 30 ਅਗਸਤ, 2024 ਨੂੰ ਰਸਮੀ ਨੋਟਿਸ ਜਾਰੀ ਕੀਤਾ ਹੈ। ਸਿੰਧ ਜਲ ਸੰਧੀ ਦੀ ਧਾਰਾ XII(3) ਕਹਿੰਦੀ ਹੈ ਕਿ ਇਸ ਸਮਝੌਤੇ ਦੀਆਂ ਵਿਵਸਥਾਵਾਂ ਨੂੰ ਇਸ ਸਬੰਧ ਵਿਚ ਦੋਵਾਂ ਸਰਕਾਰਾਂ ਦਰਮਿਆਨ ਹੋਣ ਵਾਲੇ ਅਤੇ ਬਾਕਾਇਦਾ ਤਸਦੀਕਸ਼ੁਦਾ ਸਮਝੌਤੇ ਰਾਹੀਂ ਸਮੇਂ-ਸਮੇਂ ਉਤੇ ਸੋਧਿਆ ਜਾ ਸਕਦਾ ਹੈ।’’

ਇਸ ਇਕਰਾਰਨਾਮੇ ਤਹਿਤ ਸਿੰਧੂ, ਜੇਹਲਮ ਅਤੇ ਚਨਾਬ ਦਰਿਆਵਾਂ ਦਾ ਪਾਣੀ ਪਾਕਿਸਤਾਨ ਅਤੇ ਦੂਜੇ ਪਾਸੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਭਾਰਤ ਦੇ ਹਿੱਸੇ ਵਿਚ ਆਇਆ ਸੀ। -ਏਐੱਨਆਈ

Advertisement
×