'Not a security threat': Engineer Rashid ‘ਸੁਰੱਖਿਆ ਲਈ ਖ਼ਤਰਾ ਨਹੀਂ’: ਇੰਜਨੀਅਰ ਰਾਸ਼ਿਦ ਨੇ ਅਗਾਮੀ ਸੰਸਦੀ ਇਜਲਾਸ ਲਈ ਦਿੱਲੀ ਕੋਰਟ ਕੋਲੋਂ ਹਿਰਾਸਤੀ ਪੈਰੋਲ ਮੰਗੀ
ਜੱਜ ਨੇ ਦਲੀਲਾਂ ਸੁਣਨ ਮਗਰੋਂ 7 ਮਾਰਚ ਲਈ ਫੈਸਲਾ ਰਾਖਵਾਂ ਰੱਖਿਆ
ਨਵੀਂ ਦਿੱਲੀ, 5 ਮਾਰਚ
'Not a security threat': Engineer Rashid ਜੇਲ੍ਹ ਵਿਚ ਬੰਦ ਜੰਮੂ ਕਸ਼ਮੀਰ ਤੋਂ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਨੇ 10 ਮਾਰਚ ਤੋਂ ਸ਼ੁਰੂ ਹੋ ਰਹੇ ਸੰਸਦੀ ਇਜਲਾਸ ਵਿਚ ਸ਼ਮੂਲੀਅਤ ਲਈ ਹਿਰਾਸਤੀ ਪੈਰੋਲ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਉਹ ਸੁੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ।
ਰਾਸ਼ਿਦ ਦੇ ਵਕੀਲ ਨੇ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਅੱਗੇ ਇਹ ਦਾਅਵਾ ਕੀਤਾ। ਜੱਜ ਨੇ ਰਾਸ਼ਿਦ ਦੀ ਪਟੀਸ਼ਨ ’ਤੇ ਦਲੀਲਾਂ ਸੁਣਨ ਮਗਰੋਂ 7 ਮਾਰਚ ਲਈ ਫੈਸਲਾ ਰਾਖਵਾਂ ਰੱਖ ਲਿਆ।
ਐਡਵੋਕੇਟ ਵਿਖਿਆਤ ਓਬਰਾਏ ਨੇ 27 ਫਰਵਰੀ ਨੂੰ ਰਾਸ਼ਿਦ ਲਈ ਅੰਤਰਿਮ ਜ਼ਮਾਨਤ ਜਾਂ ਹਿਰਾਸਤੀ ਪੈਰੋਲ ਦੀ ਮੰਗ ਕਰਦਿਆਂ ਉਪਰੋਕਤ ਪਟੀਸ਼ਨ ਦਾਖ਼ਲ ਕੀਤੀ ਸੀ।
ਇਸ ਮਗਰੋਂ ਕੋਰਟ ਨੇ ਕੌਮੀ ਜਾਂਚ ਏਜੰਸੀ ਤੋਂ 3 ਮਾਰਚ ਤੱਕ ਜਵਾਬ ਮੰਗਿਆ ਸੀ।
ਵਕੀਲ ਨੇ ਪਹਿਲਾਂ ਦਲੀਲ ਦਿੱਤੀ ਸੀ ਕਿ ਰਾਸ਼ਿਦ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਹਿਰਾਸਤੀ ਪੈਰੋਲ ਦੀ ਮੰਗ ਕਰ ਰਿਹਾ ਸੀ ਅਤੇ ਉਹ ਆਪਣੇ ਜਨਤਕ ਫ਼ਰਜ਼ ਨਿਭਾਉਣ ਲਈ ਅਗਾਮੀ ਸੈਸ਼ਨ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ।
ਹਿਰਾਸਤੀ ਪੈਰੋਲ ਤਹਿਤ ਇੱਕ ਕੈਦੀ ਨੂੰ ਹਥਿਆਰਬੰਦ ਪੁਲੀਸ ਮੁਲਾਜ਼ਮਾਂ ਦੀ ਕਸਟਡੀ ਵਿਚ ਸਬੰਧਤ ਥਾਂ ’ਤੇ ਲਿਜਾਇਆ ਜਾਂਦਾ ਹੈ। -ਪੀਟੀਆਈ