ਨੌਇਡਾ: ਬੀਐੱਮਡਬਲਿਊ ਕਾਰ ਨੇ ਸਕੂਟਰ ਨੂੰ ਟੱਕਰ ਮਾਰੀ, 5 ਸਾਲਾ ਲੜਕੀ ਦੀ ਮੌਤ
ਬੱਚੀ ਦਾ ਪਿਤਾ ਤੇ ਰਿਸ਼ਤੇਦਾਰ ਜ਼ਖ਼ਮੀ; ਕਾਰ ਦੇ ਚਾਲਕ ਸਮੇਤ ਦੋ ਜਣੇ ਗ੍ਰਿਫ਼ਤਾਰ
Advertisement
ਨੌਇਡਾ ਦੇ ਸੈਕਟਰ 20 ਵਿਚ ਸ਼ਨਿੱਚਰਵਾਰ ਦੇਰ ਰਾਤ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿਚ ਪੰਜ ਸਾਲਾ ਲੜਕੀ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਸੈਕਟਰ 30 ਵਿਚ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਚਾਈਲ ਹੈਲਥ ਦੇ ਬਾਹਰ ਵਾਪਰਿਆ।
Advertisement
Advertisement
ਪੀੜਤ ਲੜਕੀ ਆਪਣੇ ਪਿਤਾ ਤੇ ਇਕ ਹੋਰ ਰਿਸ਼ਤੇਦਾਰ ਨੇ ਇਲਾਜ ਲਈ ਹਸਪਤਾਲ ਆਈ ਸੀ। ਲੜਕੀ ਦੀ ਪਛਾਣ ਆਇਤ ਵਜੋਂ ਹੋਈ ਹੈ ਜਦੋਂਕਿ ਗੁਲ ਮੁਹੰਮਦ ਤੇ ਰਾਜਾ ਹਾਦਸੇ ਵਿਚ ਜ਼ਖ਼ਮੀ ਹੋ ਗਏ।
ਪੁਲੀਸ ਨੇ ਕਾਰ ਦੇ ਡਰਾਈਵਰ ਤੇ ਇਸ ਵਿਚ ਸਵਾਰ ਮੁਸਾਫ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਖਿਲਾਫ਼ ਸੈਕਟਰ 20 ਪੁਲੀਸ ਥਾਣੇ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਲਾਪਰਵਾਹੀ ਨਾਲ ਮੌਤ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਦੋਵਾਂ ਦੀ ਪਛਾਣ ਯਸ਼ ਸ਼ਰਮਾ (22) ਤੇ ਅਭਿਸ਼ੇਕ ਰਾਵਤ (22) ਵਾਸੀ ਸੈਕਟਰ 70 ਵਜੋਂ ਹੋਈ ਹੈ।
Advertisement
×

