Nobel Prize 2025: ਅਗਲੇ ਹਫ਼ਤੇ ਹੋਵੇਗਾ ਜੇਤੂਆਂ ਦਾ ਐਲਾਨ, ਜਾਣੋ ਕੀ ਹੈ ਇਸ ਪੁਰਸਕਾਰ ਵਿਚ ਖਾਸ
Nobel Prize 2025: ਨੋਬਲ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਅਗਲੇ ਹਫ਼ਤੇ ਹੋਣ ਜਾ ਰਿਹਾ ਹੈ। ਇਹ ਪੁਰਸਕਾਰ ਮੈਡੀਸਨ (ਚਿਕਿਤਸਾ), ਫਿਜ਼ਿਕਸ (ਭੌਤਿਕ ਵਿਗਿਆਨ), ਕੈਮਿਸਟਰੀ (ਰਸਾਇਣ ਵਿਗਿਆਨ), ਸਾਹਿਤ, ਅਰਥ ਸ਼ਾਸਤਰ (ਇਕਨਾਮਿਕਸ) ਅਤੇ ਸ਼ਾਂਤੀ ਦੇ ਖੇਤਰਾਂ ਵਿੱਚ ਪ੍ਰਾਪਤੀਆਂ ਲਈ ਦੁਨੀਆ ਦੇ ਸਭ ਤੋਂ...
Nobel Prize 2025: ਨੋਬਲ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਅਗਲੇ ਹਫ਼ਤੇ ਹੋਣ ਜਾ ਰਿਹਾ ਹੈ। ਇਹ ਪੁਰਸਕਾਰ ਮੈਡੀਸਨ (ਚਿਕਿਤਸਾ), ਫਿਜ਼ਿਕਸ (ਭੌਤਿਕ ਵਿਗਿਆਨ), ਕੈਮਿਸਟਰੀ (ਰਸਾਇਣ ਵਿਗਿਆਨ), ਸਾਹਿਤ, ਅਰਥ ਸ਼ਾਸਤਰ (ਇਕਨਾਮਿਕਸ) ਅਤੇ ਸ਼ਾਂਤੀ ਦੇ ਖੇਤਰਾਂ ਵਿੱਚ ਪ੍ਰਾਪਤੀਆਂ ਲਈ ਦੁਨੀਆ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।
ਐਲਬਰਟ ਆਈਨਸਟਾਈਨ ਤੋਂ ਲੈ ਕੇ ਮਦਰ ਟੈਰੇਸਾ ਵਰਗੀਆਂ ਨਾਮੀ ਸਖਸ਼ੀਅਤਾਂ ਨੋਬਲ ਪੁਰਸਕਾਰ ਜੇਤੂਆਂ ਦੀ ਸੂਚੀ ਵਿੱਚ ਸ਼ਾਮਲ ਹਨ।
(Nobel Prize 2025) ਆਓ ਜਾਣਦੇ ਹਾਂ ਨੋਬਲ ਪੁਰਸਕਾਰਾਂ ਬਾਰੇ ਕੁਝ ਅਹਿਮ ਗੱਲਾਂ:Advertisement
ਨੋਬਲ ਪੁਰਸਕਾਰਾਂ ਦਾ ਇਤਿਹਾਸ
ਡਾਇਨਾਮਾਈਟ, ਜੋ ਕਿ ਉਸਾਰੀ, ਖਣਨ ਅਤੇ ਹਥਿਆਰਾਂ ਦੇ ਉਦਯੋਗ ਵਿੱਚ ਪ੍ਰਸਿੱਧ ਹੋਇਆ, ਨੇ ਨੋਬਲ ਨੂੰ ਬਹੁਤ ਅਮੀਰ ਬਣਾਇਆ। ਆਪਣੀ ਜ਼ਿੰਦਗੀ ਦੇ ਅੰਤ ਵਿੱਚ ਉਨ੍ਹਾਂ ਨੇ ਆਪਣੀ ਵਿਸ਼ਾਲ ਦੌਲਤ ਨੂੰ ਸਾਲਾਨਾ ਪੁਰਸਕਾਰਾਂ ਲਈ ਫੰਡ ਦੇਣ ਦਾ ਫੈਸਲਾ ਕੀਤਾ, ਜੋ ‘ਉਨ੍ਹਾਂ ਨੂੰ ਦਿੱਤੇ ਜਾਣ, ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਮਨੁੱਖਤਾ ਦੇ ਭਲੇ ਲਈ ਸਭ ਤੋਂ ਵੱਡਾ ਲਾਭ ਪਹੁੰਚਾਇਆ ਹੈ।’
ਪਹਿਲੇ ਨੋਬਲ ਪੁਰਸਕਾਰ ਮੈਡੀਸਨ, ਫਿਜ਼ਿਕਸ, ਕੈਮਿਸਟਰੀ, ਸਾਹਿਤ ਅਤੇ ਸ਼ਾਂਤੀ ਵਿੱਚ ਉਨ੍ਹਾਂ ਦੀ ਮੌਤ ਤੋਂ ਪੰਜ ਸਾਲ ਬਾਅਦ 1901 ਵਿੱਚ ਪੇਸ਼ ਕੀਤੇ ਗਏ ਸਨ। 1968 ਵਿੱਚ, ਸਵੀਡਨ ਦੇ ਕੇਂਦਰੀ ਬੈਂਕ ਵੱਲੋਂ ਅਰਥ ਸ਼ਾਸਤਰ ਲਈ ਛੇਵਾਂ ਇਨਾਮ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਨੋਬਲ ਸ਼ੁੱਧਤਾਵਾਦੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਅਰਥ ਸ਼ਾਸਤਰ ਦਾ ਇਨਾਮ ਤਕਨੀਕੀ ਤੌਰ 'ਤੇ ਨੋਬਲ ਨਹੀਂ ਹੈ, ਪਰ ਇਸ ਨੂੰ ਹਮੇਸ਼ਾ ਬਾਕੀਆਂ ਦੇ ਨਾਲ ਹੀ ਪੇਸ਼ ਕੀਤਾ ਜਾਂਦਾ ਹੈ।
(Nobel Prize 2025) ਨੋਬਲ ਪੁਰਸਕਾਰ ਲਈ ਨਾਮਜ਼ਦਗੀ ਪ੍ਰਕਿਰਿਆ
ਕੋਈ ਵੀ ਵਿਅਕਤੀ ਖੁਦ ਨੂੰ ਨਾਮਜ਼ਦ ਨਹੀਂ ਕਰ ਸਕਦਾ, ਹਾਲਾਂਕਿ ਉਨ੍ਹਾਂ ਨੂੰ ਦੂਜਿਆਂ ਵੱਲੋਂ ਕਈ ਵਾਰ ਨਾਮਜ਼ਦ ਕੀਤਾ ਜਾ ਸਕਦਾ ਹੈ— ਜਿਸ ਵਿੱਚ ਹਰੇਕ ਇਨਾਮ ਦੇ ਪੈਨਲ ਦੇ ਮੈਂਬਰ ਵੀ ਸ਼ਾਮਲ ਹਨ।
ਹਰੇਕ ਇਨਾਮ ਕਮੇਟੀ ਥੋੜ੍ਹਾ ਵੱਖਰੇ ਢੰਗ ਨਾਲ ਕੰਮ ਕਰਦੀ ਹੈ, ਪਰ ਉਹ ਸਾਰੇ ਨੋਬਲ ਦੀ ਇੱਛਾ ਦਾ ਸਨਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ।
ਸ਼ਾਂਤੀ ਪੁਰਸਕਾਰ ਕਮੇਟੀ ਹੀ ਇੱਕ ਅਜਿਹੀ ਹੈ ਜੋ ਨਿਯਮਿਤ ਤੌਰ ’ਤੇ ਪਿਛਲੇ ਸਾਲ ਕੀਤੀਆਂ ਪ੍ਰਾਪਤੀਆਂ ਨੂੰ ਇਨਾਮ ਦਿੰਦੀ ਹੈ ਅਤੇ ਇਹ ਇਨਾਮ ਇੱਕੋ ਇੱਕ ਹੈ ਜੋ ਓਸਲੋ, ਨਾਰਵੇ ਵਿੱਚ ਦਿੱਤਾ ਜਾਂਦਾ ਹੈ। ਸਟਾਕਹੋਮ ਵਿੱਚ ਦਿੱਤੇ ਜਾਣ ਵਾਲੇ ਵਿਗਿਆਨ ਪੁਰਸਕਾਰਾਂ ਲਈ ਜੇਤੂਆਂ ਨੂੰ ਅਕਸਰ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਜੋ ਉਨ੍ਹਾਂ ਦੇ ਕੰਮ ਨੂੰ ਨੋਬਲ ਜੱਜਾਂ ਦੁਆਰਾ ਮਾਨਤਾ ਦਿੱਤੀ ਜਾ ਸਕੇ, ਜੋ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੋਈ ਵੀ ਸਫਲਤਾ ਸਮੇਂ ਦੀ ਕਸੌਟੀ ’ਤੇ ਖਰੀ ਉਤਰੇ।
(Nobel Prize 2025) ਇਸ ਸਾਲ ਦੇ ਨੋਬਲ ਪੁਰਸਕਾਰਾਂ ਦਾ ਪ੍ਰੋਗਰਾਮ
ਸਾਲ 2025 ਦੇ ਨੋਬਲ ਪੁਰਸਕਾਰਾਂ ਦੇ ਐਲਾਨ ਸੋਮਵਾਰ ਨੂੰ ਸਟਾਕਹੋਮ ਵਿੱਚ ਕੈਰੋਲਿੰਸਕਾ ਇੰਸਟੀਚਿਊਟ ਦੇ ਇੱਕ ਪੈਨਲ ਦੁਆਰਾ ਮੈਡੀਸਨ ਪੁਰਸਕਾਰ ਦੇ ਐਲਾਨ ਨਾਲ ਸ਼ੁਰੂ ਹੋਣਗੇ।
ਨੋਬਲ ਐਲਾਨ ਮੰਗਲਵਾਰ ਨੂੰ ਫਿਜ਼ਿਕਸ, ਬੁੱਧਵਾਰ ਨੂੰ ਕੈਮਿਸਟਰੀ ਅਤੇ ਵੀਰਵਾਰ ਨੂੰ ਸਾਹਿਤ ਦੇ ਇਨਾਮਾਂ ਨਾਲ ਜਾਰੀ ਰਹਿਣਗੇ। ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅਤੇ ਅਰਥ ਸ਼ਾਸਤਰ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ 13 ਅਕਤੂਬਰ ਨੂੰ ਹੋਵੇਗਾ।
ਇਹ ਪੁਰਸਕਾਰ 10 ਦਸੰਬਰ ਨੂੰ ਨੋਬਲ ਦੀ ਮੌਤ ਦੀ ਬਰਸੀ ’ਤੇ ਵੰਡੇ ਜਾਣਗੇ। ਹਰੇਕ ਇਨਾਮ ਵਿੱਚ 11 ਮਿਲੀਅਨ ਸਵੀਡਿਸ਼ ਕਰੋਨਰ (ਲਗਪਗ 1.2 ਮਿਲੀਅਨ ਅਮਰੀਕੀ ਡਾਲਰ) ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਤੂਆਂ ਨੂੰ 18 ਕੈਰੇਟ ਸੋਨੇ ਦਾ ਮੈਡਲ ਅਤੇ ਇੱਕ ਡਿਪਲੋਮਾ ਵੀ ਮਿਲਦਾ ਹੈ। ਹਰੇਕ ਪੁਰਸਕਾਰ ਲਈ ਵੱਧ ਤੋਂ ਵੱਧ ਤਿੰਨ ਜੇਤੂ ਇਨਾਮੀ ਰਾਸ਼ੀ ਸਾਂਝੀ ਕਰ ਸਕਦੇ ਹਨ।