DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਸ ਸੀ ਐੱਲ ਮੁਹਾਲੀ ਦਾ 4500 ਕਰੋੜ ਨਾਲ ਹੋਵੇਗਾ ਵਿਸਤਾਰ

ਫੈਕਟਰੀ ਦਾ ਨਿੱਜੀਕਰਨ ਨਹੀਂ ਹੋਵੇਗਾ: ਵੈਸ਼ਨਵ

  • fb
  • twitter
  • whatsapp
  • whatsapp
featured-img featured-img
ਮੁਹਾਲੀ ਦੀ ਐੱਲ ਸੀ ਐੱਲ ਫੈਕਟਰੀ ’ਚ ਵਿਦਿਆਰਥੀਆਂ ਵੱਲੋਂ ਤਿਆਰ ਉਪਕਰਨਾਂ ਦੀ ਪ੍ਰਦਰਸ਼ਨੀ ਦੇਖਦੇ ਹੋਏ। -ਫੋਟੋ: ਵਿੱਕੀ ਘਾਰੂ
Advertisement
ਕੇਂਦਰੀ ਸੂਚਨਾ ਅਤੇ ਪ੍ਰਸਾਰਨ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਮੁਹਾਲੀ ਸਥਿਤ ਕੌਮੀ ਮਿਆਰ ਦੀ ਸੈਮੀ ਕੰਡਕਟਰ ਲਿਮਟਿਡ (ਐੱਸ ਸੀ ਐੱਲ) ਫੈਕਟਰੀ ਨੂੰ ਵੇਚਣ ਦੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਸ ਨੂੰ ਵੇਚਣ ਦੀ ਕੋਈ ਵੀ ਗੱਲ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਨੇ ਇਹ ਦਾਅਵਾ ਅੱਜ ਇੱਥੇ ਸੈਮੀ ਕੰਡਕਟਰ ਫੈਕਟਰੀ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਤੇ ਭਾਜਪਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਮੌਜੂਦ ਸਨ।

ਸ੍ਰੀ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੈਮੀ ਕੰਡਕਟਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਵਿਦੇਸ਼ਾਂ ਵਿੱਚ ਆਈ ਸੀ ਚਿੱਪ ਦੀ ਬਰਾਮਦ ਦੇ ਮਕਸਦ ਨਾਲ ਐੱਸ ਸੀ ਐੱਲ ਨੂੰ ਅਪਗ੍ਰੇਡ ਕਰਨ ਲਈ 4,500 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਿਸ ਨਾਲ ਭਾਰਤ ਦੇ ਵਿਕਾਸ ਅਤੇ ਖੋਜ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।

Advertisement

ਐੱਸ ਸੀ ਐੱਲ ਨੂੰ 25 ਏਕੜ ਥਾਂ ਦੀ ਲੋੜ ਹੈ ਅਤੇ ਕੇਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਤੋਂ ਇਸ ਵਾਸਤੇ ਜ਼ਮੀਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਇੱਥੇ ਵਿਸ਼ਵ ਪੱਧਰੀ ਲੈਬਾਰਟਰੀ ਬਣ ਸਕੇ। ਉਨ੍ਹਾਂ ਇੱਥੇ ਵਧੀਆ ਈਕੋ ਸਿਸਟਮ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

Advertisement

ਉਨ੍ਹਾਂ ਫੈਕਟਰੀ ਵਿੱਚ ਰਾਸ਼ਟਰਪਤੀ ਅਬਦੁਲ ਕਲਾਮ ਅਤੇ ਹੋਮੀ ਭਾਭਾ ਨੂੰ ਸਮਰਪਿਤ ਸਿਖਲਾਈ ਬਲਾਕ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਨੋਬੇਲ ਜੇਤੂ ਵਿਗਿਆਨੀ ਰਮਨ ਦੇ ਨਾਂ ਤੇ ਸੀ ਵੀ ਰਮਨ ਸੈਮੀ ਕੰਡਕਟਰ ਪ੍ਰੋਸੈਸ ਗੈਲਰੀ ਦਾ ਵੀ ਉਦਘਾਟਨ ਕੀਤਾ ਤੇ ਉੱਥੇ ਮੌਜੂਦ ਅਤਿ-ਆਧੁਨਿਕ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੈਮੀ ਕੰਡਕਟਰ ’ਚ ਵਧੀਆ ਕੰਮ ਕਰਨ ਵਾਲੇ ਕੁੱਝ ਵਿਗਿਆਨੀਆਂ ਨੂੰ ਸਨਮਾਨਿਤ ਵੀ ਕੀਤਾ। ਸੈਮੀ ਕੰਡਕਟਰ ਲਿਮਟਿਡ ਦੇ ਡਾਇਰੈਕਟਰ ਕਮਲਜੀਤ ਸਿੰਘ ਨੇ ਕੇਂਦਰੀ ਮੰਤਰੀ ਨੂੰ ਸੰਸਥਾ ਵਿਚ ਚੱਲਦੇ ਸਮੁੱਚੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਫੈਕਟਰੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।

ਆਲਮੀ ਪੱਧਰ ’ਤੇ ਮਾਡਲ ਬਣੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ

ਸ੍ਰੀ ਵੈਸ਼ਨਵ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 460 ਕਰੋੜ ਰੁਪਏ ਖਰਚ ਕੇ ਇਸ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਆਧੁਨਿਕੀਕਰਨ ਮਗਰੋਂ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਵਿਸ਼ਵ ਪੱਧਰ ’ਤੇ ਮਾਡਲ ਸਟੇਸ਼ਨ ਬਣ ਕੇ ਉੱਭਰੇਗਾ।

Advertisement
×