ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਨਹੀਂ
ਨਵੀਂ ਦਿੱਲੀ: ਸਰਕਾਰ ਨੇ ਪੀਪੀਐੱਫ ਅਤੇ ਐੱਨਐੱਸਸੀ ਸਮੇਤ ਵੱਖ ਵੱਖ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ’ਚ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਤੀਜੀ ਤਿਮਾਹੀ ’ਚ ਲਗਤਾਰ ਕੋਈ ਬਦਲਾਅ ਨਹੀਂ ਕੀਤਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ’ਚ ਕਿਹਾ ਗਿਆ...
Advertisement
ਨਵੀਂ ਦਿੱਲੀ:
ਸਰਕਾਰ ਨੇ ਪੀਪੀਐੱਫ ਅਤੇ ਐੱਨਐੱਸਸੀ ਸਮੇਤ ਵੱਖ ਵੱਖ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ’ਚ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਤੀਜੀ ਤਿਮਾਹੀ ’ਚ ਲਗਤਾਰ ਕੋਈ ਬਦਲਾਅ ਨਹੀਂ ਕੀਤਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਦੂਜੀ ਤਿਮਾਹੀ (ਪਹਿਲੀ ਜੁਲਾਈ) ’ਚ ਨੋਟੀਫਾਈ ਵਿਆਜ ਦਰਾਂ ’ਚ ਹੁਣ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਸੁਕੰਨਿਆ ਸਮਰਿਧੀ ਸਕੀਮ ਤਹਿਤ 8.2 ਫ਼ੀਸਦ, ਤਿੰਨ ਸਾਲ ਦੇ ਟਰਮ ਡਿਪਾਜ਼ਿਟ ਤੇ ਪਬਲਿਕ ਪ੍ਰਾਵੀਡੈਂਟ ਫੰਡ ’ਤੇ 7.1-7.1, ਪੋਸਟ ਆਫਿਸ ਸੇਵਿੰਗਸ ਡਿਪਾਜ਼ਿਟ ਸਕੀਮ ’ਤੇ 4, ਕਿਸਾਨ ਵਿਕਾਸ ਪੱਤਰ (115 ਮਹੀਨੇ) ’ਤੇ 7.5 ਅਤੇ ਨੈਸ਼ਨਲ ਸੇਵਿੰਗਸ ਸਰਟੀਫਿਕੇਟ (ਐੱਨਐੱਸਸੀ) ’ਤੇ 7.7 ਫ਼ੀਸਦ ਵਿਆਜ ਮਿਲਦਾ ਰਹੇਗਾ। ਨਿਵੇਸ਼ਕਾਂ ਲਈ ਮਾਸਿਕ ਆਮਦਨ ਯੋਜਨਾ (ਐੱਮਆਈਐੱਸ) ਤਹਿਤ 7.4 ਫ਼ੀਸਦ ਵਿਆਜ ਮਿਲੇਗਾ। -ਪੀਟੀਆਈ
Advertisement
Advertisement
×