ਸੈਰ-ਸਪਾਟਾ ਖੇਤਰ ’ਚ 2035 ਤੱਕ ਪੈਦਾ ਹੋਣਗੀਆਂ ਨੌਂ ਕਰੋੜ ਨੌਕਰੀਆਂ
ਡਬਲਿੳੂ ਟੀ ਟੀ ਸੀ ਨੇ 20 ਅਰਥਚਾਰਿਆਂ ’ਤੇ ਕੇਂਦਰਿਤ ਰਿਪੋਰਟ ਵਿੱਚ ਕੀਤਾ ਖੁਲਾਸਾ
Advertisement
ਕੌਮਾਂਤਰੀ ਯਾਤਰਾ ਅਤੇ ਸੈਰ-ਸਪਾਟਾ ਖੇਤਰ ਅਗਲੇ ਦਸ ਸਾਲਾਂ ਦੌਰਾਨ 9.1 ਕਰੋੜ ਨਵੀਆਂ ਨੌਕਰੀਆਂ ਪੈਦਾ ਕਰਨਗੇ। ਇਹ ਅੰਕੜਾ ਵਿਸ਼ਵ ਪੱਧਰ ’ਤੇ ਪੈਦਾ ਹੋਣ ਵਾਲੀਆਂ ਹਰ ਤਿੰਨ ਨੌਕਰੀਆਂ ਵਿੱਚੋਂ ਇੱਕ ਦੇ ਬਰਾਬਰ ਹੈ। ਇਹ ਖੁਲਾਸਾ ਵਿਸ਼ਵ ਯਾਤਰਾ ਅਤੇ ਸੈਰ-ਸਪਾਟਾ ਕੌਂਸਲ (ਡਬਲਿਊ ਟੀ ਟੀ ਸੀ) ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ‘ਫਿਊਚਰ ਆਫ ਦਿ ਟਰੈਵਲ ਐਂਡ ਟੂਰਿਜ਼ਮ ਵਰਕਫੋਰਸ’ ਸਿਰਲੇਖ ਹੇਠ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਆਬਾਦੀ ਅਤੇ ਬੁਨਿਆਦੀ ਢਾਂਚੇ ਵਿੱਚ ਹੋ ਰਹੇ ਬਦਲਾਵਾਂ ’ਤੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਸ ਖੇਤਰ ਨੂੰ ਭਵਿੱਖ ਵਿੱਚ 4.3 ਕਰੋੜ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਰਿਪੋਰਟ 20 ਅਰਥਚਾਰਿਆਂ ’ਤੇ ਕੇਂਦਰਿਤ ਹੈ। ਡਬਲਿਊ ਟੀ ਟੀ ਸੀ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਦੇ ਮੁੱਦਿਆਂ ’ਤੇ ਸਰਕਾਰਾਂ ਨਾਲ ਕੰਮ ਕਰਦੀ ਹੈ। ਇਹ ਰਿਪੋਰਟ ਹਾਲ ਹੀ ਵਿੱਚ ਰੋਮ ਵਿੱਚ ਹੋਏ 25ਵੇਂ ਡਬਲਿਊ ਟੀ ਟੀ ਸੀ ਸਿਖਰ ਸੰਮੇਲਨ ਵਿੱਚ ਜਾਰੀ ਕੀਤੀ ਗਈ।
Advertisement
Advertisement
×