ਐੱਨ ਆਈ ਏ ਨੇ ਅਤਿਵਾਦੀ ਸੰਚਾਲਕਾਂ ਦੀਆਂ ਅਚੱਲ ਜਾਇਦਾਦਾਂ ਜ਼ਬਤ ਕੀਤੀਆਂ
ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਇੱਕ ਹਿਜ਼ਬੁਲ ਮੁਜਾਹਿਦੀਨ (HM) ਅਤਿਵਾਦੀ ਸੰਚਾਲਕ ਦੀਆਂ ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਇਹ ਸੰਚਾਲਕ ਪਾਬੰਦੀਸ਼ੁਦਾ ਸੰਗਠਨ ਦੇ ਸਰਗਰਮ ਮੈਂਬਰਾਂ ਨੂੰ ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਹਥਿਆਰਾਂ ਅਤੇ ਗੋਲਾ ਬਾਰੂਦ...
Advertisement
ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਇੱਕ ਹਿਜ਼ਬੁਲ ਮੁਜਾਹਿਦੀਨ (HM) ਅਤਿਵਾਦੀ ਸੰਚਾਲਕ ਦੀਆਂ ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਇਹ ਸੰਚਾਲਕ ਪਾਬੰਦੀਸ਼ੁਦਾ ਸੰਗਠਨ ਦੇ ਸਰਗਰਮ ਮੈਂਬਰਾਂ ਨੂੰ ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਪਲਾਈ ਵਿੱਚ ਸ਼ਾਮਲ ਸੀ।
ਜੰਮੂ ਦੀ ਐੱਨ ਆਈ ਏ ਵਿਸ਼ੇਸ਼ ਅਦਾਲਤ ਦੇ ਹੁਕਮਾਂ ’ਤੇ ਏਜੰਸੀ ਨੇ ਤਾਰਿਕ ਅਹਿਮਦ ਮੀਰ ਦੀਆਂ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ। ਅਹਿਮਦ ਇੱਕ ਚਾਰਜਸ਼ੀਟਡ ਦੋਸ਼ੀ ਹੈ ਅਤੇ ਜਿਸ ਨੂੰ ਅਪਰੈਲ ਵਿੱਚ ਇੱਕ ਅਤਿਵਾਦ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਸ਼ੋਪੀਆਂ ਜ਼ਿਲ੍ਹੇ ਦੇ ਮਲਡੇਰਾ ਪਿੰਡ ਵਿੱਚ 780 ਵਰਗ ਫੁੱਟ ਜ਼ਮੀਨ 'ਤੇ ਬਣੀ ਇੱਕ ਕੰਕਰੀਟ, ਇੱਕ-ਮੰਜ਼ਲਾ ਰਿਹਾਇਸ਼ੀ ਇਮਾਰਤ ਅਤੇ ਬਾਗ ਦੇ ਰੂਪ ਵਿੱਚ ਅੱਠ ਮਰਲੇ ਜ਼ਮੀਨ ਸ਼ਾਮਲ ਹੈ।
Advertisement
ਪਾਕਿਸਤਾਨ-ਅਧਾਰਤ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮੈਂਬਰ ਸੱਯਦ ਨਵੀਦ ਮੁਸ਼ਤਾਕ ਦੇ ਇੱਕ ਸਾਥੀ ਮੀਰ ਨੂੰ ਅਕਤੂਬਰ 2024 ਵਿੱਚ ਐੱਨ ਆਈ ਏ ਅਦਾਲਤ ਵਿੱਚ ਚਾਰਜਸ਼ੀਟ ਕੀਤਾ ਗਿਆ ਸੀ।
Advertisement
×