NIA ਵੱਲੋਂ ISIS ਨਾਲ ਜੁੜੇ ਸ਼ੱਕੀ ਦੇ ਘਰ ਛਾਪੇਮਾਰੀ
ਕੌਮੀ ਜਾਂਚ ਏਜੰਸੀ (NIA) ਦੀ ਇੱਕ ਟੀਮ ਨੇ ਆਈ ਐਸ ਆਈ ਐਸ (ISIS) ਦੇ ਅਤਿਵਾਦੀ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੇ ਘਰ ਛਾਪਾ ਮਾਰਿਆ। ਅਧਿਕਾਰੀਆਂ ਨੇ ਦੱਸਿਆ ਕਿ ਐੱਨ ਆਈ ਏ...
ਕੌਮੀ ਜਾਂਚ ਏਜੰਸੀ (NIA) ਦੀ ਇੱਕ ਟੀਮ ਨੇ ਆਈ ਐਸ ਆਈ ਐਸ (ISIS) ਦੇ ਅਤਿਵਾਦੀ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੇ ਘਰ ਛਾਪਾ ਮਾਰਿਆ। ਅਧਿਕਾਰੀਆਂ ਨੇ ਦੱਸਿਆ ਕਿ ਐੱਨ ਆਈ ਏ ਦੀ ਟੀਮ ਨੇ ਵੀਰਵਾਰ ਨੂੰ ਅੰਸਾਰ ਨਗਰ ਇਲਾਕੇ ਵਿੱਚ ਸ਼ਾਹਨਵਾਜ਼ ਆਲਮ ਦੇ ਘਰ ਛਾਪਾ ਮਾਰਿਆ ਅਤੇ ਇੱਕ ਲੈਪਟਾਪ, ਇੱਕ ਪ੍ਰਿੰਟਰ ਅਤੇ ਹੋਰ ਉਪਕਰਨ ਜ਼ਬਤ ਕੀਤੇ ਜਿਨ੍ਹਾਂ ਦੀ ਵਰਤੋਂ ਅਤਿਵਾਦੀ ਸਬੰਧਾਂ ਲਈ ਕੀਤੀ ਜਾ ਸਕਦੀ ਸੀ।
ਐੱਨ ਆਈ ਏ ਦੇ ਅਧਿਕਾਰੀ ਸ਼ੱਕੀ ਦੀ ਰਿਹਾਇਸ਼ ਤੋਂ ਜ਼ਬਤ ਕੀਤੇ ਗਏ ਲੈਪਟਾਪ ਅਤੇ ਹੋਰ ਦਸਤਾਵੇਜ਼ਾਂ ਬਾਰੇ ਚੁੱਪ ਧਾਰੀ ਹੋਈ ਹੈ। ਜ਼ਿਲ੍ਹਾ ਪੁਲੀਸ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਇਹ ਛਾਪੇ ਐੱਨ ਆਈ ਏ ਦੀ ਇੱਕ ਟੀਮ ਦੁਆਰਾ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਐੱਨ ਆਈ ਏ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਇੱਕ ਡਾਕਟਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ।
ਇਹ ਮੁਹਿੰਮ ਸ਼ੱਕੀ ਅਤਿਵਾਦੀ ਸ਼ਾਹਨਵਾਜ਼ ਆਲਮ ਨਾਲ ਜੁੜੇ ਨੈੱਟਵਰਕ ਦੀ ਜਾਂਚ ਦੇ ਤਹਿਤ ਚਲਾਈ ਜਾ ਰਹੀ ਹੈ, ਜਿਸ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅਕਤੂਬਰ 2023 ਵਿੱਚ ਗ੍ਰਿਫ਼ਤਾਰ ਕੀਤਾ ਸੀ। ਸ਼ਾਹਨਵਾਜ਼ ਆਲਮ ਮੂਲ ਰੂਪ ਵਿੱਚ ਹਜ਼ਾਰੀਬਾਗ ਦਾ ਨਿਵਾਸੀ ਹੈ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸਦੇ ਨੈੱਟਵਰਕ ਦੀਆਂ ਜੜ੍ਹਾਂ ਝਾਰਖੰਡ ਵਿੱਚ ਵੀ ਹੋ ਸਕਦੀਆਂ ਹਨ।

