ਨਵੀਂ ਜ਼ਿੰਦਗੀ ਸ਼ੁਰੂ ਕਰਨ ਪਤੀ ਕੋਲ ਇੰਗਲੈਂਡ ਜਾ ਰਹੀ ਸੀ ਨਵ-ਵਿਆਹੀ ਅੰਕਿਤਾ
ਅਹਿਮਦਾਬਾਦ: ਨਵ-ਵਿਆਹੀ ਅੰਕਿਤਾ ਪਟੇਲ ਇੰਗਲੈਂਡ ਵਿੱਚ ਆਪਣੇ ਪਤੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਸੀ ਪਰ ਜਹਾਜ਼ ਹਾਦਸੇ ਨੇ ਉਸ ਦੇ ਸਾਰੇ ਸੁਫਨੇ ਤੋੜ ਦਿੱਤੇ। ਹਾਦਸੇ ਵਿੱਚ ਮਾਰੇ ਗਏ 241 ਯਾਤਰੀਆਂ ਵਿੱਚ ਮੇਹਸਾਣਾ ਦੀ ਅੰਕਿਤਾ ਵੀ ਸ਼ਾਮਲ ਸੀ। ਪਿਛਲੇ...
Advertisement
ਅਹਿਮਦਾਬਾਦ: ਨਵ-ਵਿਆਹੀ ਅੰਕਿਤਾ ਪਟੇਲ ਇੰਗਲੈਂਡ ਵਿੱਚ ਆਪਣੇ ਪਤੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਸੀ ਪਰ ਜਹਾਜ਼ ਹਾਦਸੇ ਨੇ ਉਸ ਦੇ ਸਾਰੇ ਸੁਫਨੇ ਤੋੜ ਦਿੱਤੇ। ਹਾਦਸੇ ਵਿੱਚ ਮਾਰੇ ਗਏ 241 ਯਾਤਰੀਆਂ ਵਿੱਚ ਮੇਹਸਾਣਾ ਦੀ ਅੰਕਿਤਾ ਵੀ ਸ਼ਾਮਲ ਸੀ। ਪਿਛਲੇ ਸਾਲ ਦਸੰਬਰ ਵਿੱਚ ਵਿਆਹ ਤੋਂ ਬਾਅਦ ਉਸ ਨੇ ਆਪਣੇ ਪਤੀ ਵਸੰਤ ਨਾਲ ਸਿਰਫ਼ 12 ਦਿਨ ਹੀ ਇਕੱਠੇ ਬਿਤਾਏ ਸਨ। ਵਸੰਤ ਇੰਗਲੈਂਡ ਵਿੱਚ ਕੰਮ ਕਰਦਾ ਸੀ ਅਤੇ ਅੰਕਿਤਾ ਪਿਛਲੇ ਛੇ ਮਹੀਨਿਆਂ ਤੋਂ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਵਿੱਚ ਰੁੱਝੀ ਹੋਈ ਸੀ। ਅੰਕਿਤਾ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਜ਼ਿੰਦਗੀ ਖ਼ੁਸ਼ੀ ਨਾਲ ਜਿਊਣ ਦੀ ਜਗ੍ਹਾ ਵਸੰਤ ਨੂੰ ਹੁਣ ਆਪਣੀ ਪਤਨੀ ਦੀਆਂ ਅੰਤਿਮ ਰਸਮਾਂ ਲਈ ਇੱਥੇ ਆਉਣਾ ਪਿਆ। -ਪੀਟੀਆਈ
Advertisement
Advertisement
×