ਲੋਕ ਸਭਾ ’ਚ ਭਲਕੇ ਪੇਸ਼ ਕੀਤਾ ਜਾਵੇਗਾ ਨਵਾਂ ਆਮਦਨ ਕਰ ਬਿੱਲ: ਰਿਜਿਜੂ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਵਾਂ ਆਮਦਨ ਕਰ ਬਿੱਲ 11 ਅਗਸਤ ਨੂੰ ਲੋਕ ਸਭਾ ’ਚ ਪੇਸ਼ ਕਰਨਗੇ, ਜਿਸ ’ਚ ਸਿਲੈਕਟ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰਿਜਿਜੂ ਦਾ ਇਹ...
Advertisement
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਵਾਂ ਆਮਦਨ ਕਰ ਬਿੱਲ 11 ਅਗਸਤ ਨੂੰ ਲੋਕ ਸਭਾ ’ਚ ਪੇਸ਼ ਕਰਨਗੇ, ਜਿਸ ’ਚ ਸਿਲੈਕਟ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰਿਜਿਜੂ ਦਾ ਇਹ ਬਿਆਨ ਬੀਤੇ ਦਿਨ ਲੋਕ ਸਭਾ ’ਚੋਂ ਆਮਦਨ ਕਰ ਬਿੱਲ ਨੂੰ ਵਾਪਸ ਲਏ ਜਾਣ ’ਤੇ ਮੀਡੀਆ ਦੇ ਇੱਕ ਵਰਗ ਵੱਲੋਂ ਜਤਾਏ ਖਦਸ਼ਿਆਂ ਦੇ ਮੱਦੇਨਜ਼ਰ ਆਇਆ ਹੈ। ਉਨ੍ਹਾਂ ਕਿਹਾ, ‘ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਵਾਲੇ ਬਿੱਲ ਨੂੰ ਨਜ਼ਰਅੰਦਾਜ਼ ਕਰਦਿਆਂ ਇੱਕ ਬਿਲਕੁਲ ਨਵਾਂ ਬਿੱਲ ਲਿਆਂਦਾ ਜਾਵੇਗਾ ਜਿਸ ਲਈ ਕਾਫੀ ਕੰਮ ਕੀਤਾ ਗਿਆ ਸੀ।’ ਮੰਤਰੀ ਨੇ ਸਪੱਸ਼ਟ ਕੀਤਾ ਕਿ ਖਦਸ਼ੇ ਬੇਬੁਨਿਆਦ ਹਨ ਕਿਉਂਕਿ ਪੇਸ਼ ਕੀਤੇ ਜਾਣ ਵਾਲੇ ਨਵੇਂ ਬਿੱਲ ’ਚ ਸਾਰੀਆਂ ਤਬਦੀਲੀਆਂ ਸ਼ਾਮਲ ਕੀਤੀਆਂ ਜਾਣਗੀਆਂ।
Advertisement
Advertisement
×