ਨੇਪਾਲ ਸੰਕਟ: ਦਿੱਲੀ ਤੋਂ ਕਾਠਮੰਡੂ ਬੱਸ ਨੇਪਾਲ ’ਚ ਫਸੀ
ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਵੱਲੋਂ ਚਲਾਈ ਜਾਂਦੀ ਦਿੱਲੀ ਅਤੇ ਕਾਠਮੰਡੂ ਵਿਚਕਾਰ ਚੱਲਣ ਵਾਲੀ ਬੱਸ ਸੇਵਾ ਗੁਆਂਢੀ ਦੇਸ਼ ਵਿੱਚ ਹਾਲਾਤ ਵਿਗੜਣ ਕਾਰਨ ਨੇਪਾਲ ਵਿੱਚ ਫਸ ਗਈ ਹੈ।
ਇੱਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ, ‘‘ਬੱਸ ਨੇਪਾਲ ਵਿੱਚ ਫਸੀ ਹੋਈ ਹੈ। ਦਿੱਲੀ ਸਰਕਾਰ ਇਸ ਮਾਮਲੇ ਵਿੱਚ ਨੇਪਾਲ ਅਤੇ ਭਾਰਤ ਦੇ ਦੂਤਾਵਾਸਾਂ ਨਾਲ ਤਾਲਮੇਲ ਕਰ ਰਹੀ ਹੈ।’’
ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਿੱਚ Gen Z ਵਿਰੋਧ ਪ੍ਰਦਰਸ਼ਨਾਂ ਇੱਕ ਵੱਡੇ ਅੰਦੋਲਨ ਵਿੱਚ ਬਦਲ ਗਏ ਸਨ।ਇੱਕ ਹੋਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਬੱਸ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ। ਇਹ ਸੇਵਾ ਨੂੰ ਦਿੱਲੀ-ਕਾਠਮੰਡੂ ਮੈਤਰੀ ਬੱਸ ਸੇਵਾ ਵਜੋਂ ਜਾਣਿਆ ਜਾਂਦਾ ਹੈ।
ਕੀ ਹੈ ਦਿੱਲੀ-ਕਾਠਮੰਡੂ ਮੈਤਰੀ ਬੱਸ ਸੇਵਾ
ਇਹ ਬੱਸ 1,167 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ, ਜਿਸ ਦਾ ਕਿਰਾਇਆ 2,800 ਰੁਪਏ ਹੈ। ਇਹ ਹਫ਼ਤੇ ਵਿੱਚ ਛੇ ਦਿਨ ਚੱਲਦੀ ਹੈ, ਜਿਸ ਵਿੱਚ ਡੀਟੀਸੀ ਦੀਆਂ ਬੱਸਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਅਤੇ ਨੇਪਾਲ ਦੀਆਂ ਮੰਜੂਸ਼੍ਰੀ ਯਾਤਰੀ ਦੀਆਂ ਬੱਸਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲਦੀਆਂ ਹਨ।
ਡੀਟੀਸੀ ਇਸ ਰੂਟ ਲਈ ਵੋਲਵੋ ਬੱਸਾਂ ਤੈਨਾਤ ਕਰਦਾ ਹੈ, ਜਦੋਂ ਕਿ ਮੰਜੂਸ਼੍ਰੀ ਯਾਤਰੀ ਮਾਰਕੋ ਪੋਲੋ ਬੱਸਾਂ ਦੀ ਵਰਤੋਂ ਕਰਦਾ ਹੈ।
ਡੀਟੀਸੀ ਦੀ ਵੈੱਬਸਾਈਟ ਅਨੁਸਾਰ ਯਾਤਰਾ ਵਿੱਚ ਕਸਟਮ ਜਾਂਚਾਂ ਲਈ ਫ਼ਿਰੋਜ਼ਾਬਾਦ, ਫ਼ੈਜ਼ਾਬਾਦ, ਮੁਗਲਿੰਗ ਅਤੇ ਸੋਨੌਲੀ (ਭਾਰਤ-ਨੇਪਾਲ ਸਰਹੱਦ) ਵਿਖੇ ਨਿਰਧਾਰਿਤ ਹਾਲਟ ਸ਼ਾਮਲ ਹਨ। ਯਾਤਰੀਆਂ ਨੂੰ ਰੂਟ ਦੇ ਨਾਲ ਹੋਰ ਥਾਵਾਂ ’ਤੇ ਉਤਰਨ ਜਾਂ ਸਵਾਰ ਹੋਣ ਦੀ ਇਜਾਜ਼ਤ ਨਹੀਂ ਹੈ।