DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਓਸ ਏਅਰ ਵੱਲੋਂ ਭਲਕ ਤੋਂ ਅੰਮ੍ਰਿਤਸਰ-ਟੋਰਾਂਟੋ ਸੇਵਾ ਮੁਅੱਤਲ

ਇਥੋਂ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਝਟਕਾ ਦਿੰਦਿਆਂ ਇਟਲੀ ਦੀ ਨਿਓਸ ਏਅਰ ਨੇ 8 ਅਕਤੂਬਰ ਤੋਂ ਮਿਲਾਨ ਰਾਹੀਂ ਆਪਣੀ ਅੰਮ੍ਰਿਤਸਰ-ਟੋਰਾਂਟੋ ਸੇਵਾ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਵੱਲੋਂ ਆਪਣੀ ਵੈੱਬਸਾਈਟ ’ਤੇ...

  • fb
  • twitter
  • whatsapp
  • whatsapp
Advertisement
ਇਥੋਂ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਝਟਕਾ ਦਿੰਦਿਆਂ ਇਟਲੀ ਦੀ ਨਿਓਸ ਏਅਰ ਨੇ 8 ਅਕਤੂਬਰ ਤੋਂ ਮਿਲਾਨ ਰਾਹੀਂ ਆਪਣੀ ਅੰਮ੍ਰਿਤਸਰ-ਟੋਰਾਂਟੋ ਸੇਵਾ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਵੱਲੋਂ ਆਪਣੀ ਵੈੱਬਸਾਈਟ ’ਤੇ ਜਾਰੀ ਕੀਤੇ ਬਿਆਨ ਅਨੁਸਾਰ ਮਿਲਾਨ ਰਾਹੀਂ ਟੋਰਾਂਟੋ ਲਈ ਉਡਾਣ ਬੰਦ ਕਰਨ ਦਾ ਕਾਰਨ ‘ਮੌਜੂਦਾ ਅੰਤਰਰਾਸ਼ਟਰੀ ਭੂ-ਰਾਜਨੀਤਿਕ ਅਸਥਿਰਤਾ ਅਤੇ ਇਸ ਰੂਟ ਲਈ ਸਵਾਰੀਆਂ ਦੀ ਬੁਕਿੰਗ ਵਿੱਚ ਕਮੀ’ ਦੱਸਿਆ ਗਿਆ ਹੈ।

ਅੰਮ੍ਰਿਤਸਰ ਤੋਂ ਬਿਹਤਰ ਹਵਾਈ ਸੇਵਾਵਾਂ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਨੇ ਇਸ ਉਡਾਣ ਦੇ ਮੁਅੱਤਲ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇਨੀਸ਼ੀਏਟਿਵ ਦੇ ਅਮਰੀਕਾ ਸਥਿਤ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕੈਨੇਡਾ ਤੋਂ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕਿਹਾ, ‘ਇਨ੍ਹਾਂ ਉਡਾਣਾਂ ਦਾ ਮੁਅੱਤਲ ਹੋਣਾ ਕੈਨੇਡਾ ਵਿੱਚ ਹਜ਼ਾਰਾਂ ਪੰਜਾਬੀਆਂ ਲਈ ਵੱਡਾ ਝਟਕਾ ਹੈ। ਅਸੀਂ ਅੰਮ੍ਰਿਤਸਰ ਤੋਂ ਕੈਨੇਡਾ ਅਤੇ ਹੋਰ ਦੇਸ਼ਾਂ ਲਈ ਬਿਹਤਰ ਹਵਾਈ ਸੇਵਾਵਾਂ ਦੀ ਮੰਗ ਜ਼ੋਰ-ਸ਼ੋਰ ਨਾਲ ਚੁੱਕਦੇ ਰਹਾਂਗੇ। ਅਸੀਂ ਇਸ ਮੁੱਦੇ ’ਤੇ ਸਰਕਾਰਾਂ ਅਤੇ ਏਅਰਲਾਈਨ ਕੰਪਨੀਆਂ ਨਾਲ ਗੱਲਬਾਤ ਜਾਰੀ ਰੱਖਾਂਗੇ।’

Advertisement

ਉਨ੍ਹਾਂ ਕਿਹਾ, ‘ਨਿਓਸ ਏਅਰ ਨੇ ਛੋਟੀ ਏਅਰਲਾਈਨ ਹੋਣ ਦੇ ਬਾਵਜੂਦ ਇਸ ਹਵਾਈ ਸੰਪਰਕ ਨੂੰ ਲੰਮੇ ਸਮੇਂ ਤੱਕ ਚਲਾਇਆ। ਹੁਣ ਸਮਾਂ ਆ ਗਿਆ ਹੈ ਕਿ ਏਅਰ ਇੰਡੀਆ ਇਸ ਰੂਟ ਦੀ ਮਹੱਤਤਾ ਨੂੰ ਸਮਝੇ ਅਤੇ ਭਵਿੱਖ ਵਿੱਚ ਅੰਮ੍ਰਿਤਸਰ-ਟੋਰਾਂਟੋ ਵਿਚਾਲੇ ਸਿੱਧੀ ਉਡਾਣ ਜਲਦੀ ਸ਼ੁਰੂ ਕਰੇ।’

Advertisement

ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ ਸਿਰਫ਼ ਇੱਕ ਦਿਨ ਚੱਲਦੀ ਇਸ ਉਡਾਣ ਦੀ ਮੁਅੱਤਲੀ ਨਿਰਾਸ਼ਾਜਨਕ ਹੈ ਪਰ ਯਾਤਰੀਆਂ ਕੋਲ ਹਾਲੇ ਵੀ ਦੋਹਾ ਰਾਹੀਂ ਕਤਰ ਏਅਰਵੇਜ਼ ’ਤੇ ਟੋਰਾਂਟੋ ਪਹੁੰਚਣ ਦਾ ਬਦਲ ਮੌਜੂਦ ਹੈ। ਗੁਮਟਾਲਾ ਨੇ ਕਿਹਾ, ‘ਏਅਰ ਇੰਡੀਆ ਵੀ ਅੰਮ੍ਰਿਤਸਰ ਨੂੰ ਦਿੱਲੀ ਰਾਹੀਂ ਆਪਣੀ ਸਿੱਧੀ ਉਡਾਣ ਨਾਲ ਜੋੜਦੀ ਹੈ। ਅੰਮ੍ਰਿਤਸਰ ਤੋਂ ਹੋਰ ਕੌਮਾਂਤਰੀ ਸੇਵਾਵਾਂ ਸ਼ੁਰੂ ਕਰਵਾਉਣ ਲਈ ਯਾਤਰੀਆਂ ਦੀ ਗਿਣਤੀ ਬਹੁਤ ਅਹਿਮ ਹੈ।’

ਰਿਫੰਡ ਲਈ ਏਅਰਲਾਈਨ ਜਾਂ ਟਰੈਵਲ ਏਜੰਸੀਆਂ ਨਾਲ ਸੰਪਰਕ ਕਰਨ ਦੀ ਸਲਾਹ

ਨਿਓਸ ਏਅਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਏਅਰਲਾਈਨ ਦੀ ਵੈੱਬਸਾਈਟ ਤੋਂ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਈਮੇਲ ਰਾਹੀ ਰਿਫੰਡ ਨਿਰਦੇਸ਼ ਪ੍ਰਾਪਤ ਹੋਣਗੇ, ਜਦਕਿ ਜਿਨ੍ਹਾਂ ਨੇ ਟਰੈਵਲ ਏਜੰਸੀਆਂ ਰਾਹੀਂ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਆਪਣੇ ਏਜੰਟਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

ਏਅਰ ਇੰਡੀਆ ਐੱਕਸਪ੍ਰੈੱਸ ਵੱਲੋਂ ਦਿੱਲੀ-ਅੰਮ੍ਰਿਤਸਰ ਵਿਚਾਲੇ ਨਵੀਂ ਉਡਾਣ 28 ਤੋਂ ਸ਼ੁਰੂ

ਨਵੀਂ ਦਿੱਲੀ: ਏਅਰ ਇੰਡੀਆ ਐੱਕਸਪ੍ਰੈੱਸ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਕੌਮੀ ਰਾਜਧਾਨੀ ਦਿੱਲੀ ਤੋਂ ਅੰਮ੍ਰਿਤਸਰ ਸਮੇਤ ਹੋਰ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਇਸ ਏਅਰਲਾਈਨ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇਲਾਵਾ ਦਿੱਲੀ ਤੋਂ ਇੰਫਾਲ, ਪੋਰਟ ਬਲੇਅਰ, ਗੋਆ, ਲਖਨਊ, ਜੋਧਪੁਰ ਅਤੇ ਉਦੈਪੁਰ ਲਈ ਵੀ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਬਿਆਨ ਅਨੁਸਾਰ, ਦਿੱਲੀ ਤੋਂ ਗੋਆ (ਡਾਬੋਲਿਮ), ਇੰਫਾਲ, ਲਖਨਊ ਅਤੇ ਪੋਰਟ ਬਲੇਅਰ (ਸ੍ਰੀ ਵਿਜਯਾ ਪੁਰਮ) ਲਈ ਉਡਾਣਾਂ 26 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਅੰਮ੍ਰਿਤਸਰ ਲਈ ਸੇਵਾ 28 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਦਕਿ ਜੋਧਪੁਰ ਅਤੇ ਉਦੈਪੁਰ ਲਈ ਉਡਾਣਾਂ ਪਹਿਲੀ ਨਵੰਬਰ ਤੋਂ ਸ਼ੁਰੂ ਹੋਣਗੀਆਂ। -ਪੀਟੀਆਈ

Advertisement
×